ਸਫਾਈ ਸੇਵਕ ਕਮਿਸ਼ਨ ਦੇ ਉਪ ਚੇਅਰਮੈਨ ਰਾਮ ਸਿੰਘ ਦਾ ਸ਼ਹਿਰ ਪਹੁੰਚਣ ਤੇ ਨਿੱਘਾ ਸਵਾਗਤ

0
58

ਮਾਨਸਾ  4 ਸਤੰਬਰ (ਬਪਸ):ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਸਫ਼ਾਈ ਸੇਵਕ ਕਮਿਸ਼ਨ ਪੰਜਾਬ ਦੇ ਨਿਯੁਕਤ ਕੀਤੇ ਚੇਅਰਮੈਨ ਰਾਮ ਸਿੰਘ ਦਾ ਆਪਣੇ ਜੱਦੀ ਸ਼ਹਿਰ ਸਰਦੂਲਗੜ੍ਹ ਪਹੁੰਚਣ ਤੇ ਸ਼ਹਿਰ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਸ਼ਹਿਰ ਚ ਪਹੁੰਚਦੇ ਹੀ ਨਵ ਨਿਯੁਕਤ ਉਪ ਚੇਅਰਮੈਨ ਰਾਮ ਸਿੰਘ ਦਾ ਸ਼ਹਿਰ ਵਾਸੀਆਂ ਵੱਲੋ ਫੁੱਲਾਂ ਦੇ ਹਾਰ ਪਾਕੇ ਭਰਵਾਂ ਸਵਾਗਤ ਕੀਤਾ। ਸ਼ਹਿਰ ਵਾਸੀਆਂ ਨੇ ਚੇਅਰਮੈਨ ਰਾਮ ਸਿੰਘ ਦੇ ਗੱਲ ਫੁੱਲਾਂ ਤੇ ਨੋਟਾਂ ਦੇ ਹਾਰ ਪਾਕੇ ਖੁੱਲੀ ਜੀਪ ਚ ਪੂਰੇ ਸ਼ਹਿਰ ਚ ਚੱਕਰ ਲਗਾਕੇ ਸਵਾਗਤ ਕੀਤਾ। ਇਸ ਤੋ ਬਾਅਦ  ਚੇਅਰਮੈਨ ਰਾਮ ਸਿੰਘ ਨੇ  ਸ਼ਹਿਰ ਦੇ ਸਾਰੇ ਧਾਰਮਿਕ ਸਥਾਨਾਂ ਤੇ ਮੱਥਾ ਟੇਕ ਕੇ ਵਾਹਿਗੁਰੂ ਦਾ ਅਸ਼ੀਰਵਾਦ ਲਿਆ ਤੇ ਪ੍ਰਮਾਤਮਾ ਦਾ ਸੁਕਰਾਨਾ ਕੀਤਾ। ਉਨ੍ਹਾਂ  ਕਿਹਾ ਕਿ ਮੈਨੂੰ ਦਿੱਤੀ ਗਈ ਜੁੰਮੇਵਾਰੀ ਮੈ ਪੂਰੀ ਤਨਦੇਹੀ ਅਤੇ ਵਫ਼ਾਦਾਰੀ ਨਾਲ ਨਿਭਾਵਾਂਗਾ।ਇਸ ਨਿਯੁਕਤੀ ਤੇ ਡਾ. ਮਨੋਜ ਬਾਲਾ ਬਾਂਸਲ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਮਾਨਸਾ, ਅਜੀਤਇੰਦਰ ਸਿੰਘ ਮੋਫਰ ਸਾਬਕਾ ਵਿਧਾਇਕ ਸਰਦੂਲਗੜ੍ਹ, ਜਸਵੰਤ ਸਿੰਘ  ਫੱਫੜੇ ਭਾਈਕੇ, ਸੰਤ ਮੱਖਣ ਮੁਨੀ ਡੇਰਾ ਕਲੀਪੁਰ ਡੁੰਮ,  ਕਾਂਗਰਸੀ ਆਗੂ ਸੱਤਪਾਲ ਵਰਮਾ, ਮੱਥਰਾ ਦਾਸ ਗਰਗ, ਸਰਪੰਚ ਗੁਰਸੇਵਕ ਸਿੰਘ ਫੱਤਾ, ਦਲਵੀਰ ਸੰਧੂ,  ਗਗਨਦੀਪ ਗੋਗੀ, ਅਮਨਦੀਪ ਲੋਚਾਬ, ਭੋਲਾ ਸਿੰਘ ਅੈਮ.ਸੀ. ਦਰਸ਼ਨ ਲੋਚਾਬ ਆਦਿ ਨੇ ਨਵ ਨਿਯੁਕਤ ਉਪ ਚੇਅਰਮੈਨ ਰਾਮ ਸਿੰਘ ਨੂੰ ਵਧਾਈ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ।

NO COMMENTS