ਬਲਾਤਕਾਰੀ ਆਸਾਰਾਮ ਨੂੰ ਉਮਰ ਕੈਦ ……..

0
4

ਜੋਧਪੁਰ: 16 ਸਾਲਾ ਨਾਬਾਲਗ਼ ਲੜਕੀ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ ਜੋਧਪੁਰ ਅਦਾਲਤ ਨੇ ਆਸਾਰਾਮ ਬਾਪੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਦੇ ਦੋ ਸਾਥੀਆਂ ਸ਼ਿਲਪੀ ਤੇ ਸ਼ਰਤ ਚੰਦਰ ਨੂੰ 20-20 ਸਾਲ ਦੀ ਸਜ਼ਾ ਸੁਣਾਈ ਹੈ।  ਅਦਾਲਤ ਨੇ ਸ਼ਿਵਾ ਤੇ ਪ੍ਰਕਾਸ਼ ਨੂੰ ਬਰੀ ਕਰ ਦਿੱਤਾ ਹੈ।ਸਜ਼ਾ ਦਾ ਐਲਾਨ ਹੁੰਦਿਆਂ ਹੀ ਆਸਾਰਾਮ ਫੁੱਟ-ਫੁੱਟ ਕੇ ਰੋ ਪਿਆ।

ਆਸਾਰਾਮ ’ਤੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਨਾਬਾਲਗ਼ ਨਾਲ ਬਲਾਤਕਾਰ ਦਾ ਦੋਸ਼ ਲੱਗਾ ਸੀ। 6 ਨਵੰਬਰ 2013 ਨੂੰ ਪੁਲਿਸ ਨੇ ਆਸਾਰਾਮ ਤੇ ਉਸ ਦੇ 4 ਸਾਥੀਆਂ ਸ਼ਿਵਾ, ਸ਼ਿਲਪਾ, ਸ਼ਰਦ ਤੇ ਪ੍ਰਕਾਸ਼ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਆਸਾਰਾਮ ਖ਼ਿਲਾਫ਼ ਪਾਸਕੋ, ਐਕਟ, ਜੁਵੇਨਾਈਲ ਜਸਟਿਸ ਐਕਟ ਤੇ ਆਈਪੀਸੀ ਦੀਆਂ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਸਨ।

NO COMMENTS