ਝੁਨੀਰ 18 ਮਾਰਚ (ਸਾਰਾ ਯਹਾ,ਬੀ.ਪੀ.ਅੈਸ.): ਬਲਾਕ ਝੁਨੀਰ ਦੇ ਪੰਚਾਂ ਸਰਪੰਚਾ ਦਾ ਸਿਖਲਾਈ ਕੈਂਪ ਲਗਾਇਆ ਬਲਾਕ ਝੁਨੀਰ ਵਿਖੇ ਲਗਾਇਆ ਗਿਆ।ਇਸ ਕੈਂਪ ਵਿੱਚ ਨਵੇਂ ਚੁਣੇ ਗਏ ਸਰਪੰਚ ਪੰਚਾਂ ਨੇ ਭਾਗ ਲਿਆ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਰਿਸੋਰਸ ਪਰਸਨ ਸੁਨੀਤਾ ਸ਼ਰਮਾ ਪਹੁੰਚੇ। ਉਨ੍ਹਾਂ ਸਰਪੰਚਾਂ ਪੰਚਾਂ ਨੂੰ ਸੰਬੋਧਨ ਕਰਾਦਿਆਂ ਗ੍ਰਾਮ ਸਭਾ ਦੀ ਬਣਤਰ, ਗ੍ਰਾਮ ਪੰਚਾਇਤ ਦੇ ਕੰਮਾਂ ਗ੍ਰਾਮ ਫੰਡਾਂ ,ਆਮਦਨ ਦੇ ਸਾਧਨ, ਗ੍ਰਾਮ ਪੰਚਾਇਤ ਦੀਆਂ ਸਥਾਈ ਕਮੇਟੀਆਂ ,ਸਰਪੰਚਾਂ ਦਾ ਜ਼ਿੰਮੇਵਾਰੀਆਂ ,ਬਾਰੇ ਦੱਸਿਆ ਅਤੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣ ਚੰਗੇ ਕੰਮ ਕਰਨ ਵਾਲੀਆਂ ਗ੍ਰਾਮ ਪੰਚਾਇਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਂਦਾ ਹੈ ।ਲਾਭ ਸਿੰਘ ਜਟਾਣਾ ਨੇ ਸਰਪੰਚਾਂ ਅਤੇ ਪੰਚਾਂ ਦੀਆਂ ਅਧਿਕਾਰਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ।ਬੀਡੀਪੀਓ ਰਾਜਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ।ਇਸ ਮੌਕੇ ਜਸਵੀਰ ਸਿੰਘ, ਕਰਨ ਕੁਮਾਰ, ਹਰਬੰਸ ਕੌਰ ,ਪਰਮਜੀਤ ਕੌਰ, ਕਰਮਜੀਤ ਕੌਰ ਗੁਰਮੀਤ ਸਿੰਘ ਸਰਪੰਚ ਨੰਦਗੜ੍ਹ ,ਬਾਵਾ ਸਿੰਘ ਪੰਚਾਇਤ ਸਕੱਤਰ ਹਰਬੰਸ ਸਿੰਘ ਜਗਤਾਰ ਸਿੰਘ ਆਦਿ ਮੌਜੂਦ ਸਨ ।