*ਪਿੰਡ ਅਹਿਮਦਪੁਰ ਵਿਖੇ ਲਗਾਇਆ ਖੂਨਦਾਨ ਕੈੰਪ*

0
162

ਬੁਢਲਾਡਾ, 06 ਅਪ੍ਰੈਲ (ਸਾਰਾ ਯਹਾਂ/ਮੇਹਤਾ ਅਮਨ ), ਬੀਤੇ ਦਿਨੀਂ ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਭਾਈ ਘਨ੍ਹੱਇਆ ਲੋਕ ਸੇਵਾ ਕਲੱਬ ਦੇ ਸਹਿਯੋਗ ਨਾਲ ਡੇਰਾ ਬਾਬਾ ਕਿਸ਼ੋਰ ਦਾਸ ਜੀ ਵਿਖੇ ਸਿਵਲ ਬਲੱਡ ਸੈਂਟਰ ਮਾਨਸਾ ਦਾ ਖੂਨਦਾਨ ਕੈੰਪ ਲਗਾਇਆ ਗਿਆ, ਜਿੱਥੇ 40 ਖ਼ੂਨਦਾਨੀਆਂ ਨੇ ਬੜ੍ਹੇ ਹੀ ਉਤਸ਼ਾਹ ਦੇ ਨਾਲ ਖ਼ੂਨਦਾਨ ਕੀਤਾ। ਕਲੱਬ ਪ੍ਰਧਾਨ ਹਰਵਿੰਦਰ ਸ਼ਰਮਾ ਨਿੱਕਾ, ਖਜਾਨਚੀ ਗੁਰਜੰਟ ਸਿੰਘ, ਮੇਵਾ ਸਿੰਘ, ਜਸਵਿੰਦਰ ਸ਼ਰਮਾ , ਮਾਸਟਰ ਅੰਗਰੇਜ ਸਿੰਘ ਅਤੇ ਹੋਰ ਕਲੱਬ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਆਦਾਤਰ ਖ਼ੂਨਦਾਨੀ ਪਹਿਲੀ ਵਾਰ ਖੂਨਦਾਨ ਕਰਨ ਵਾਲੇ ਸਨ ਜੋ ਇੱਕ ਚੰਗੀ ਗੱਲ ਹੈ। ਉਹਨਾਂ ਕਿਹਾ ਕਿ ਇਸ ਨਾਲ ਨੇਕੀ ਫਾਉਂਡੇਸ਼ਨ ਦੀ ਖੂਨਦਾਨ ਕਰਨ ਦੀ ਮੁਹਿੰਮ ਨੂੰ ਚੰਗਾ ਹੁੰਘਾਰਾ ਮਿਲਦਾ ਹੈ। ਇਸ ਮੌਕੇ ਸੰਸਥਾ ਵੱਲੋਂ ਸਾਰੇ ਖੂਨਦਾਨੀਆਂ ਦਾ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨ ਵੀ ਕੀਤਾ ਗਿਆ। ਕੈੰਪ ਦੌਰਾਨ ਬਲੱਡ ਬੈਂਕ ਤੋਂ ਮੈਡਮ ਸੁਨੈਣਾ ਮੰਗਲਾ ਦੀ ਟੀਮ, ਬਾਬਾ ਕਿਸ਼ੋਰ ਦਾਸ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਅਤੇ ਨੇਕੀ ਫਾਉਂਡੇਸ਼ਨ ਦੇ ਮੈਂਬਰਾਂ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ।

NO COMMENTS