ਹੁਸ਼ਿਆਰਪੁਰ(ਸਾਰਾ ਯਹਾ) : ਸਿੱਖ ਜਥੇ ਨਾਲ ਵਿਸਾਖੀ ਮਨਾਉਣ ਪਾਕਿਸਤਾਨ ਗਈ ਕਿਰਨ ਬਾਲਾ ਦੇ ਉੱਥੇ ਜਾ ਵਿਆਹ ਕਰਵਾਉਣ ਤੋਂ ਬਾਅਦ ਹੁਣ ਉਸ ਦੇ ਸਹੁਰੇ ਨੇ ਪੁਲਿਸ ਵਿੱਚ ਸ਼ਿਕਾਇਤ ਦੇ ਦਿੱਤੀ ਹੈ। ਕਿਰਨ ਬਾਲਾ ਦੇ ਸਹੁਰਾ ਕਿਰਨ ਨੂੰ ਭੱਜਣ ਵਿੱਚ ਮਦਦ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਇੱਕ ਵਿਰ ਫਿਰ ਸ਼੍ਰੋਮਣੀ ਕਮੇਟੀ ‘ਤੇ ਸਵਾਲ ਚੁੱਕੇ ਹਨ।
ਕੀ ਚਾਹੁੰਦੇ ਤਰਸੇਮ ਸਿੰਘ-
ਕਿਰਨ ਬਾਲਾ ਉਰਫ਼ ਆਮਨਾ ਬੀਬੀ ਦੇ ਸਹੁਰੇ ਤਰਸੇਮ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਿਰਨ ਬਾਲਾ ਦੇ ਫਰਾਰ ਹੋਣ ਵਿੱਚ ਸਹਾਇਤਾ ਕੀਤੀ ਹੈ, ਉਨ੍ਹਾਂ ਵਿਰੁੱਧ ਪੁਲਿਸ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜਿਸ ਸ਼੍ਰੋਮਣੀ ਕਮੇਟੀ ਮੈਂਬਰ ਨੇ ਉਨ੍ਹਾਂ ਦੀ ਨੂੰਹ ਦੀ ਮਦਦ ਕੀਤੀ ਹੈ, ਉਸ ਦਾ ਨਾਂ ਜਨਤਕ ਕੀਤਾ ਜਾਣਾ ਚਾਹੀਦਾ ਹੈ। ਤਰਸੇਮ ਸਿੰਘ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਦੀ ਹਾਂ ਵਿੱਚ ਹਾਂ ਮਿਲਾ ਕੇ ਵੀਜ਼ਾ ਨਿਯਮ ਸਖ਼ਤ ਕਰਨ ਦੀ ਹਮਾਇਤ ਨਹੀਂ ਕੀਤੀ ਜਾਣੀ ਚਾਹੀਦੀ।
ਕਿਰਨ ਬਾਲਾ ਬਾਰੇ ਨਵਾਂ ਖੁਲਾਸਾ-
ਬੀਤੇ ਸ਼ੁੱਕਰਵਾਰ ਕਿਰਨ ਬਾਲਾ ਨਾਲ ਜਥੇ ਵਿੱਚ ਸ਼ਾਮਲ ਪਿੰਡ ਨੰਗਲ ਦੀ ਰਹਿਣ ਵਾਲੀ ਅਮਰਜੀਤ ਕੌਰ ਨੇ ‘ਏਬੀਪੀ ਸਾਂਝਾ’ ਨੂੰ ਦੱਸਿਆ ਸੀ ਕਿ ਕਿਰਨ ਆਪਣੇ ਨਿਕਾਹ ਲਈ ਖਰੀਦਦਾਰੀ ਇੱਥੋਂ ਹੀ ਕਰਕੇ ਗਈ ਸੀ। ਅਮਰਜੀਤ ਕੌਰ ਮੁਤਾਬਕ ਕਿਰਨ ਬਾਲਾ ਵਿਆਂਹਦੜ ਕੁੜੀ ਵਾਂਗ ਹੇਅਰ ਸਟ੍ਰੇਟਨਰ ਤੇ ਚੂੜਾ ਆਦਿ ਵੀ ਲੈ ਕੇ ਗਈ ਸੀ। ਉਨ੍ਹਾਂ ਦੱਸਿਆ ਕਿ ਜਿਸ ਦਿਨ ਕਿਰਨ ਉੱਥੋਂ ਫ਼ਰਾਰ ਹੋਈ ਸੀ, ਉਸ ਤੋਂ ਬਾਅਦ ਜਦੋਂ ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਉਸ ਦਾ ਸਾਮਾਨ ਜਾਂਚਿਆ ਤਾਂ ਇੱਕ ਮੋਬਾਈਲ ਬਰਾਮਦ ਹੋਇਆ, ਜਿਸ ਵਿੱਚ ਪਾਕਿਸਤਾਨੀ ਨੰਬਰ ਵੀ ਸਨ।
ਕੀ ਹੈ ਪੂਰਾ ਮਾਮਲਾ-
ਨਿਕਾਹ ਕਰਵਾਉਣ ਤੋਂ ਬਾਅਦ ਕਿਰਨ ਉਰਫ਼ ਆਮਨਾ ਦੀ ਵੀਜ਼ਾ ਮਿਆਦ ਵੀ ਵਧ ਗਈ ਹੈ। ਕਿਰਨ ਬਾਲਾ ਉਰਫ਼ ਆਮਨਾ ਤੇ ਉਸ ਦੇ ਸ਼ੌਹਰ ਮੁਹੰਮਦ ਆਜ਼ਮ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਨੈਟਵਰਕ ਦਾ ਹਿੱਸਾ ਤਾਂ ਨਹੀਂ, ਇਸ ਸਵਾਲ ਦੇ ਜਵਾਬ ਦੀ ਭਾਲ ‘ਚ ‘ਏਬੀਪੀ ਸਾਂਝਾ’ ਦੀ ਪੜਤਾਲ ਜਾਰੀ ਹਹੇਗੀ।