*ਪਨਸਪ ਵਿੱਚ ਚੱਲਦੀ ਵੱਡੀ ਗੇਮ ਦੇਖੋ ; ਤੋੜ ਦੇਣੇ ਐਂ, ਤੋੜ ਦੇਣੇ ਐਂ, ਘਪਲੇ ਰਿਕਾਰਡ ਸਾਰੇ ਤੋੜ ਦੇਣੇ ਐਂ*

0
481

ਮਾਨਸਾ, 27 ਸਤੰਬਰ

(ਸਾਰਾ ਯਹਾਂ/ਮੁੱਖ ਸੰਪਾਦਕ) ਤੋੜ ਦੇਣੇ ਐਂ, ਤੋੜ ਦੇਣੇ ਐਂ, ਘਪਲੇ ਰਿਕਾਰਡ ਸਾਰੇ ਤੋੜ ਦੇਣੇ ਐਂ ..ਪਨਸਪ ਵਿੱਚ ਚੱਲਦੀ ਵੱਡੀ ਗੇਮ ਦੇਖੋ ; ਸੀਨੀਅਰ ਸਹਾਇਕ ਲੇਖਾ ਸੰਦੀਪ ਗਰਗ ਐਂਡ ਪਾਰਟੀ ਨੇ ਬਠਿੰਡਾ ਵਿੱਚ ਗੋਦਾਮਾਂ ਦੇ ਕਿਰਾਏ ਵਿੱਚ ਕਥਿਤ ਖੇਡ-ਖੇਡਦਿਆਂ ਕਰੋੜਾਂ ਉੱਤੇ ਹੱਥ ਸਾਫ ਕਰ ਦਿੱਤਾ। ਹਾਲ ਇਹ ਸੀ ਕਿ ਗੋਦਾਮਾਂ ਦੀ ਅਦਾਇਗੀ ਸਾਲ ਵਿੱਚ 3-3 ਵਾਰ ਵਿਖਾ ਦਿੱਤੀ ਗਈ। ਅਸਲ ਅਦਾਇਗੀ ਲਾਭਪਾਤਰੀ ਤੇ ਦੂਜੀ ਆਪਣੇ ਖਾਤਿਆਂ ਵਿੱਚ ਜਾਂਦੀ ਰਹੀ। ਬਿੱਲ ਵੀ ਤਿੰਨ-ਤਿੰਨ ਵਾਰ ਤਿਆਰ ਹੋ ਕੇ ਜਮਾਂ ਦਫ਼ਤਰ ਹੋਏ। ਇਸ ਵੇਲੇ ਮਾਨਸਾ ਵਿੱਚ ਸੇਵਾਵਾਂ ਦੇ ਰਹੇ ਸੀਨੀਅਰ ਸਹਾਇਕ ਲੇਖਾ ਤੇ ਨਾਲ਼ ਦੇ ਇੰਸਪੈਕਟਰਾਂ ਨੇ ਬਠਿੰਡਾ ਵਿੱਚ ਹੀ ਕਰੀਬ ਤਿੰਨ ਕਰੋੜ ਦਾ ਤੇਲ ਦਿੱਤਾ ਦੱਸਿਆ ਜਾਂਦਾ ਹੈ। ਬਾਕੀ ਚੱਲ ਰਹੀ ਜਾਂਚ ਉਪਰੰਤ ਪਤਾ ਲੱਗੇਗਾ ਕਿ ਮਾਮਲਾ ਕਿੱਥੇ ਜਾ ਕੇ ਰੁਕਦਾ ਹੈ। ਇਸ ਤੋਂ ਇਲਾਵਾ ਮਾਨਸਾ ਵਿਖੇ RO ਵਿੱਚ ਕਥਿਤ ਗੜਬੜੀ ਕਰਕੇ ਵਸੂਲਿਆ ਪੈਸਾ ਕੁਝ ਸ਼ੈਲਰ ਮਾਲਕਾਂ ਨੂੰ ਹੁਣ ਅਜਿਹਾ ਫਸਾ ਗਿਆ ਉਹ ਦਬਾ-ਦਬ ਪੈਸੇ ਜਮਾਂ ਕਰਵਾਉਣ ਵਿਚ ਲੱਗੇ ਆ ਕਿ ਕਿਤੇ ਅਸੀਂ ਸੀਜ਼ਨ ਵਿੱਚ ਬਲੈਕਲਿਸਟ ਨਾ ਹੋ ਜਾਈਏ। ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਸਾਡੇ ਨੇੜੇ ਦੇ ਤਿੰਨ-ਚਾਰ ਜ਼ਿਲ੍ਹਿਆਂ ਵਿੱਚ ਇਹ ਗੇਮ ਫੈਲੀ ਹੋਈ ਸੀ। ਸਪਾ ਸੈਂਟਰਾਂ ਦੀ ਮੈਂਬਰਸ਼ਿਪ ਤੋਂ ਇਲਾਵਾ ਸਬ-ਵੇ ਦੇ ਡੇਲੀ ਦੇ ਸੈਂਕੜਿਆਂ ਦੇ ਬਿੱਲ ਵੀ ਹੈੱਡ ਕੁਆਰਟਰ ਤੱਕ ਦਸਤਕ ਦੇ ਰਹੇ ਹਨ। ਮਾਨ ਸਰਕਾਰ ਹੁਣ ਤੱਕ ਏਧਰ ਚੰਗਾ ਹੱਥ ਫੇਰ ਰਹੀ ਹੈ। ਉਮੀਦ ਬਚਣ ਦਾ ਯਤਨ ਕਰ ਰਹੇ ਵੀ ਵਲ੍ਹੇਟੇ ਜਾਣਗੇ। ਸੁੱਟੀ ਆਓ ਤਗੜੇ ਹੋ ਕੇ, ਕਿੱਸੇ ਅਸੀਂ ਕੱਢਦੇ ਰਹਾਂਗੇ !!!! ਇਸ ਸਬੰਧੀ ਜਦੋਂ ਜ਼ਿਲ੍ਹਾ ਮੈਨੇਜਰ ਅੰਮ੍ਰਿਤਪਾਲ ਸਿੰਘ ਜੀ ਨਾਲ਼ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਕਥਿਤ ਘੁਟਾਲੇ ਵਿੱਚ ਸਸਪੈਂਸ਼ਨ ਦੀ ਕਾਰਵਾਈ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ਾਇਦ ਇਹ ਪੁਲਸ ਕੇਸ ਵੀ ਹੋਣ ਜਾ ਰਿਹਾ ਹੈ |

NO COMMENTS