ਪਟਿਆਲਾ,(ਸਾਰਾ ਯਹਾ ): ਪ੍ਰਨੀਤ ਕੌਰ ਅਤੇ ਗੁਰਪ੍ਰੀਤ ਸਿੰਘ ਕਾਂਗੜ ਦੇ ਸਮਾਗਮ ਦਾ ਪੱਤਰਕਾਰਾਂ ਨੇ ਕੀਤਾ ਬਾਈਕਾਟ:ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅਤੇ ਪੰਜਾਬ ਦੇ ਬਿਜਲੀ ਤੇ ਨਵਿਆਉਣਯੋਗ ਊਰਜਾ ਬਾਰੇ ਵਿਭਾਗਾਂ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਸਮਾਗਮ ਦਾ ਪਟਿਆਲਾ ‘ਚ ਪੱਤਰਕਾਰਾਂ ਵਲੋਂ ਬਾਈਕਾਟ ਕੀਤਾ ਗਿਆ ਹੈ। ਇਸ ਸਮਾਗਮ ਦਾ ਆਯੋਜਨ ਬਿਜਲੀ ਨਿਗਮ ਦੇ ਬੰਡੂਗਰ ਸਥਿਤ ਟਰੇਨਿੰਗ ਇੰਸਟੀਚਿਊਟ ‘ਚ ਕੀਤਾ ਗਿਆ ਸੀ।ਇਸ ਦੌਰਾਨ ਪੱਤਰਕਾਰ ਜਦੋਂ ਪ੍ਰਨੀਤ ਕੌਰ ਅਤੇ ਕਾਂਗੜ ਨੂੰ ਮਿਲਣ ਲਈ ਪੁੱਜੇ ਤਾਂ ਘਨੌਰ ਤੋਂ ਐਮ.ਐਲ.ਏ. ਮਦਨ ਲਾਲ ਜਲਾਲਪੁਰ ਪੱਤਰਕਾਰਾਂ ਨੂੰ ਵੇਖ ਕੇ ਬੇਚੈਨ ਹੋ ਗਏ ਜਿਸ ਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਮਰੇ ‘ਚੋਂ ਬਾਹਰ ਜਾਣ ਲਈ ਕਿਹਾ।