Teachers trying since 2-3 hours on website as the website crashed after CBSE X class results out in Panchkula on Thursday, May 28 2015. Express photo by Jaipal Singh
ਪਠਾਨਕੋਟ(ਸਾਰਾ ਯਹਾ) : ਪਿਛਲੇ 5-5 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਅਧਿਆਪਕ ਇੰਨੇ ਤੰਗ ਹੋ ਗਏ ਹਨ ਖੁਦਕਸ਼ੀਆਂ ਦੀਆਂ ਧਮਕੀਆਂ ਦੇਣ ਲੱਗੇ ਹਨ। ਪਠਾਨਕੋਟ ਦੇ ਪ੍ਰਾਇਮਰੀ ਸਕੂਲ ਸੈਦੀਪੁਰ ਦੇ ਅਧਿਆਪਕ ਰਾਜੇਸ਼ ਕੁਮਾਰ ਨੇ ਸਿੱਖਿਆ ਵਿਭਾਗ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਹੁਣ ਖੁਦਕੁਸ਼ੀ ਤੋਂ ਬਿਨਾ ਕੋਈ ਚਾਰਾ ਨਹੀਂ। ਚਿੱਠੀ ਵਿੱਚ ਉਸ ਨੇ ਆਪਣੇ ਪਰਿਵਾਰ ਦੀ ਮੰਦੀ ਮਾਲੀ ਹਾਲਤ ਦਾ ਹਵਾਲਾ ਵੀ ਦਿੱਤਾ। ਯਾਦ ਰਹੇ ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ ਇੱਕ ਅਧਿਆਪਕ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
ਇਹ ਚਿੱਠੀ ਮਿਲਦਿਆਂ ਹੀ ਸਿੱਖਿਆ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਇਹ ਚਿੱਠੀ ਤੁਰੰਤ ਪੁਲਿਸ ਨੂੰ ਸੌਂਪ ਦਿੱਤੀ। ਇਸ ਦੇ ਨਾਲ ਸਿੱਖਿਆ ਵਿਭਾਗ ਨੇ ਅਧਿਆਪਕ ਰਾਜੇਸ਼ ਕੁਮਾਰ ਖਿਲਾਫ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ। ਜਦੋਂ ਇਸ ਦਾ ਪਤਾ ਅਧਿਆਪਕ ਯੂਨੀਅਨ ਨੂੰ ਲੱਗਾ ਤਾਂ ਅਧਿਆਪਕਾਂ ਨੇ ਤਾਰਾਗੜ੍ਹ ਥਾਣੇ ਦਾ ਘਿਰਾਓ ਕਰ ਦਿੱਤਾ। ਅਧਿਆਪਕਾਂ ਨੇ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਰਾਜੇਸ਼ ਕੁਮਾਰ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਉਹ ਇੱਟ ਨਾਲ ਇੱਟ ਖੜਕਾ ਦੇਣਗੇ।
ਅਧਿਆਪਕ ਰਜੇਸ਼ ਕੁਮਾਰ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਘਰ ਦਾ ਹਾਲਾਤ ਬੁਹਤ ਬੁਰੇ ਹਨ। ਘਰ ਦੇ ਰਾਸ਼ਨ ਤੇ ਪਤਨੀ ਦੇ ਇਲਾਜ ਲਈ ਪਤਨੀ ਦਾ ਮੰਗਲ ਸੂਤਰ ਤੱਕ ਵੇਚਣਾ ਪਿਆ ਹੈ। ਇਸ ਤੋਂ ਤੰਗ ਹੋ ਕੇ ਸਿੱਖਿਆ ਵਿਭਾਗ ਨੂੰ ਚਿੱਠੀ ਲਿਖੀ ਸੀ ਕਿ ਹੁਣ ਤਾਂ ਖੁਦਕੁਸ਼ੀ ਤੋਂ ਬਿਨਾ ਕੋਈ ਚਾਰਾ ਨਹੀਂ ਰਹਿ ਗਿਆ। ਰਾਜੇਸ਼ ਕੁਮਾਰ ਨੇ ਕਿਹਾ ਕਿ ਸਿੱਖਿਆ ਵਿਭਾਗ ਨੇ ਉਨ੍ਹਾਂ ਦੀ ਸਮੱਸਿਆ ਸਮਝਣ ਦੀ ਬਜਾਏ ਪੁਲਿਸ ਨੂੰ ਕੇਸ ਦਰਜ ਕਰਨ ਲਈ ਕਿਹਾ ਹੈ।