ਬੁਢਲਾਡਾ 10 ਅਕਤੂਬਰ ( ਸਾਰਾ ਯਹਾ,ਅਮਨ ਮਹਿਤਾ ) ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਅੰਗਹੀਣ ਲੋਕਾਂ ਨੂੰ ਪੰਜ ਟਰਾਈ ਸਾਈਕਲ, ਚਾਰ ਨੂੰ ਬੈਸਾਖੀਆਂ ਅਤੇ ਚਾਰ ਨੂੰ ਹੀ ਕੰਨ ਦੀਆਂ ਮਸ਼ੀਨਾਂ ਦਿਤੀਆਂ ਗਈਆਂ।ਅਲੋਚਕ ਤੇ ਲੇਖਕ ਨਿਰੰਜਨ ਬੋਹਾ, ਸੁਰਜੀਤ ਸਿੰਘ ਟੀਟਾ, ਸੰਤੋਖ ਸਿੰਘ ਨੇ ਅੰਗਹੀਣਾਂ ਦੇ ਵਿਸ਼ੇਸ਼ ਅਧਿਕਾਰਾਂ ਅਤੇ ਅੰਗਹੀਣਤਾ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ।ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮਾਸਟਰ ਕੁਲਵੰਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤਹਿਸੀਲਦਾਰ ਓਮ ਪ੍ਕਾਸ ਜੀ, ਹਲਕਾ ਵਿਧਾਇਕ ਪਿੰ: ਬੁਧ ਰਾਮ, ਸਮਾਜਿਕ ਸੁਰੱਖਿਆ ਵਿਭਾਗ ਦੇ ਸੁਪਰਡੈਂਟ ਗੁਰਵਿੰਦਰ ਕੌਰ, ਲਾਭ ਕੌਰ ਸੁਪਰਵਾਇਜਰ,ਨਗਰ ਕੋਂਸਲ ਪ੍ਧਾਨ ਬਲਵਿੰਦਰ ਸਿੰਘ, ਪ੍ਧਾਨ ਆੜਤੀ ਸ਼ਾਮ ਧਲੇਵਾਂ,ਹੰਸਾ ਸਿੰਘ, ਆੜਤੀ ਜਸਵਿੰਦਰ ਸਿੰਘ, ਕਾਮਰੇਡ ਹੰਸ ਰਾਜ, ਰਜਿੰਦਰ ਸੈਣੀ ਝੰਡਾ, ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ ਈ. ਓ., ਬਲਬੀਰ ਸਿੰਘ ਕੈਂਥ, ਡਾ: ਗਿਆਨ ਮਦਾਨ, ਦਵਿੰਦਰ ਸਿੰਘ ਲਾਲਾ, ਸੁਖਦੇਵ ਸਿੰਘ ਅੱਕਾਵਾਲੀ, ਡਾ: ਬਲਦੇਵ ਕੱਕੜ, ਡਾ: ਮਹੇਸ਼ ਕੁਮਾਰ, ਗੁਰਤੇਜ ਸਿੰਘ ਕੈਂਥ, ਬੀਟੂ ਬਤਰਾ, ਗੁਰਚਰਨ ਸਿੰਘ ਮਲਹੋਤਰਾ, ਬਲਬੀਰ ਸਿੰਘ ਬਤਰਾ ਆਦਿ ਮੌਜੂਦ ਸਨ।