ਮਾਨਸਾ 7 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ) 6 ਅਕਤੂਬਰ 2019 ਨੂੰ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਵੱਲੋਂ ਮਾਨਸਾ ਜਿਲ੍ਹੇ ਦੇ ਪਿੰਡਾਂ ਵਿਚ ਅਵਾਰਾ ਪਸ਼ੂਆ ਦੀ ਸਮੱਸਿਆ ਸਬੰਧੀ ਚੇਤਨਾ ਅਤੇ ਲਾਮਬੰਦੀ ਰੈਲੀਆ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਅਧੀਨ ਮਾਨਸਾ ਜਿਲ੍ਹੇ ਦੇ ਪਿੰਡ ਸਮਾਓ ਅਤੇ ਹੀਰੋ ਕਲਾਂ ਦੇ ਪਿੰਡਾਂ ਵਿੱਚ ਚੇਤਨਾ ਅਤੇ ਲਾਮਬੰਦੀ ਰੈਲੀ ਕੀਤੀ ਗਈ। ਇਸ ਮੌਕੇ ਪਿੰਡ ਦੇ ਲੋਕਾ ਦੀ ਸਹਿਮਤੀ ਨਾਲ ਉਸ ਪਿੰਡ ਦੀ 21 ਮੈਬਰੀ ਕਮੇਟੀ ਵੀ ਬਣਾਈ ਗਈ। ਇਸ ਕਮੇਟੀ ਦਾ ਮਕਸਦ ਆਉਣ ਵਾਲੇ ਸਮੇ ਵਿਚ ਅਵਾਰਾ ਪਸ਼ੂਆ ਦੇ ਸੰਘਰਸ ਨੂੰ ਹੋਰ ਤੇਜ ਕਰਨ ਲਈ ਹਰ ਪਿੰਡ ਵਿਚ ਇੱਕ ਕਮੇਟੀ ਬਨਾਉਣਾ ਹੈ ਕਿਉਕਿ ਜਦ ਸਾਰੇ ਪਿੰਡਾਂ ਵਿੱਚ ਕਮੇਟੀਆ ਬਣ ਗਈਆ ਤਾਂ ਉਨ੍ਹਾਂ ਨਾਲ ਮਾਨਸਾ ਜਿਲ੍ਹੇ ਦੀ ਅਵਾਰਾ ਪਸ਼ੂ ਸੰਘਰਸ ਕਮੇਟੀ ਤਾਲਮੇਲ ਕਰਕੇ ਇੱਕ ਵੱਡਾ ਅਦਲੋਨ ਮਾਨਸਾ ਜਿਲ੍ਹੇ ਵਿੱਚ ਸੁਰੂ ਕੀਤਾ ਜਾਵੇਗਾ। ਅੱਜ ਇਨ੍ਹਾਂ ਪਿੰਡਾਂ ਵਿੱਚ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦੇ ਮੈਬਰ ਮੁਨੀਸ਼ ਬੱਬੀ ਦਾਨੇਵਾਲੀਆ, ਗੁਰਲਾਬ ਸਿੰਘ ਮਾਹਲ ਐਡਵੋਕੇਟ, ਕਾਮਰੇਡ ਰੁਲਦੂ ਸਿੰਘ, ਜਸਵੀਰ ਕੌਰ ਨੱਤ, ਗੁਰਪ੍ਰੀਤ ਸਿੰਘ ਬਣਾਂਵਾਲੀ,ਕ੍ਰਿਸ਼ਨ ਚੁਹਾਨ ਸੀ.ਪੀ.ਆਈ., ਧੰਨਾ ਮੱਲ ਗੋਇਲ, ਬਿੱਕਰ ਸਿੰਘ ਮਗਾਣੀਆ ਅਤੇ ਡਾ. ਜਨਕ ਰਾਜ ਸਿੰਗਲਾ ਨੇ ਸੰਬੋਧਨ ਕੀਤਾ। ਇਸ ਕਮੇਟੀ ਮੈਬਰਾਂ ਨੇ ਪਿੰਡ ਵਾਸੀਆ ਨੁੰ ਦੱਸਿਆ ਕਿ ਕਿਸ ਤਰ੍ਹਾਂ ਮਾਨਸਾ ਜਿਲ੍ਹੇ ਤੋ ਉਠਿਆ ਅਵਾਰਾ ਪਸ਼ੂਆ ਦੀ ਸਮੱਸਿਆ ਸਬੰਧੀ ਸੰਘਰਸ ਇਸ ਸਮੇ ਪੂਰੇ ਦੇਸ਼ ਵਿਚ ਫੈਲ ਚੁੱਕਿਆ ਹੈ। ਜਿਸ ਵਿੱਚ ਮਾਨਸਾ ਜਿਲ੍ਹੇ ਦੇ ਮੀਡੀਆ ਨੇ ਬਹੁਤ ਜਿਆਦਾ ਸਾਥ ਦਿੱਤਾ ਹੈ। ਜਿਸ ਕਾਰਨ ਇਹ ਲੋਕ ਲਹਿਰ ਬਣ ਚੁੱਕੀ ਹੈ ਅਤੇ ਅਵਾਰਾ ਪਸ਼ੂ ਸੰਘਰਸ ਕਮੇਟੀ ਦਾ ਧਰਨਾ 25 ਦਿਨਾਂ ਤੋ ਜਾਰੀ ਹੈ। ਇਸ ਸੰਘਰਸ ਨੂੰ ਹੋਰ ਤਿੱਖਾ ਕਰਨ ਲਈ ਪਿੰਡਾਂ ਦੇ ਕਿਸਾਨਾ ਦੇ ਸਹਿਯੋਗ ਦੀ ਲੋੜ ਹੈ ਕਿਉਕਿ ਅਵਾਰਾ ਪਸ਼ੂਆ ਦੀ ਸਮੱਸਿਆ ਦੀ ਸਭ ਤੋ ਵੱਧ ਪੀੜਤ ਪਿੰਡਾਂ ਦੇ ਕਿਸਾਨ ਹਨ ਹਰ ਸਾਲ 2000 ਕਰੋੜ ਰੁਪਏ ਦੀ ਫਸਲ ਦਾ ਨੁਕਸਾਨ ਅਵਾਰਾ ਪਸ਼ੂ ਪੰਜਾਬ ਵਿੱਚ ਕਰ ਦਿੰਦੇ ਹਨ। ਉਨ੍ਹਾਂ ਪਿੰਡ ਵਾਸੀਆ ਤੋ ਇਸ ਸੰਘਰਸ ਵਿੱਚ ਯੋਗਦਾਨ ਦੀ ਮੰਗ ਕੀਤੀ ਹੈ। ਇਸ ਤੇ ਪਿੰਡ ਸਮਾਓ ਅਤੇ ਹੀਰੋ ਕਲਾਂ ਦੀ ਪੰਚਾਇਤ ਨੇ ਪੂਰਾ ਸਹਿਯੋਗ ਦੇਣ ਦਾ ਬਾਅਦਾ ਕੀਤਾ ਅਤੇ ਆਪਣੇ ਪਿੰਡ ਵਿਚੋ 21—21 ਮੈਬਰਾਂ ਦੀਆ ਕਮੇਟੀਆ ਬਣਾ ਕੇ ਦਿੱਤੀਆ ਅਤੇ ਅਵਾਰਾ ਪਸ਼ੂ ਸੰਘਰਸ ਸਬੰਧੀ ਹਰ ਇੱਕ ਪਿੰਡ ਦਾ ਵੱਟਸਅੱਪ ਗਰੁੱਪ ਬਣਾਇਆ ਗਿਆ ਜਿਸ ਵਿੱਚ ਸਾਰੇ ਪਿੰਡ ਦੇ ਲੋਕਾਂ ਨੂੰ ਮੈਬਰ ਲਿਆ ਗਿਆ ਹੈ ਤਾਂ ਜੋ ਕਿ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦੇ ਸੰਘਰਸ ਬਾਰੇ ਪਿੰਡ ਦੇ ਹਰ ਇੱਕ ਵਸਨੀਕ ਨੂੰ ਸੂਚਨਾ ਮਿਲ ਸਕੇ। ਇਨ੍ਹਾਂ ਪਿੰਡ ਦੀਆ ਪੰਚਾਇਤਾ ਨੇ ਫੈਸਲਾ ਕੀਤਾ ਕਿ ਉਹ ਆਪਣੇ ਪਿੰਡ ਦੀ ਗ੍ਰਾਮ ਸਭਾ ਬੁਲਾ ਕੇ ਅਵਾਰਾ ਪਸ਼ੂ ਦੀ ਸਮੱਸਿਆ ਦੇ ਹੱਲ ਲਈ ਸਰਕਾਰਾ ਨੂੰ ਮਤਾਂ ਭੇਜਣ। ਇਸ ਸਮੇਂ ਪਿੰਡ ਸਮਾਓ ਵਿੱਚ ਸਰਪੰਚ ਭੋਲਾ ਸਿੰਘ,ਗੋਰਾ ਸਿੰਘ ਪੰਚ, ਦਾਰਾ ਸਿੰਘ ਪੰਚ, ਰਾਮ ਸਿੰਘ ਸਮਾਓ,ਚਮਕੌਰ ਸਿੰਘ ਪੰਚ,ਨਿਮਾਂ ਸਿੰਘ ਤੋਤੀ, ਪ੍ਰਗਟ ਸਿੰਘ ਪ੍ਰਧਾਨ ਗੁਰੂਦੁਵਾਰਾ ਕਮੇਟੀ ਅਤੇ ਹੀਰੋੋ ਕਲਾਂ ਵਿੱਚ ਪਿੰਡ ਦੇ ਨਿਰਭੈ ਸਿੰਘ ਬਲਾਕ ਸੰਪਤੀ ਮੈਬਰ, ਹਰਪਾਲ ਸਿੰਘ ਸਰਪੰਚ, ਅਮਰ ਸਿੰਘ ਮੈਬਰ, ਰੇਸ਼ਮ ਸਿੰਘ, ਕੇਸਰ ਸਿੰਘ, ਮੰਗਾਂ ਸਿੰਘ, ਜਗਰਾਜ ਸਿੰਘ, ਮੱਗਾ ਸਿੰਘ, ਰਘਵੀਰ ਸਿੰਘ ਪੰਚ ਆਦਿ ਹਾਜਰ ਹੋਏ।