*ਹਾਦਸਿਆਂ ਦੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ*

0
33

Oplus_131072

ਮਾਨਸਾ, 05 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਪਿੰਡਾਂ ਨੂੰ ਸਹੂਲਤਾਂ ਪੱਖੋਂ ਫਾਡੀ ਨਹੀਂ ਰਹਿਣ ਦਿੱਤਾ ਜਾਵੇਗਾ। ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਵੀ ਬਰਾਬਰ ਤਰਜੀਹੀ ਦੇ ਆਧਾਰ ‘ਤੇ ਕਰਵਾਇਆ ਜਾ ਰਿਹਾ ਹੈ। ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਹਲਕਾ ਸਰਦੂਲਗੜ੍ਹ ਦੇ ਖੇਤੀ ਹਾਦਸਿਆਂ ਦੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਮਾਰਕੀਟ ਕਮੇਟੀ ਦਫਤਰ ਮਾਨਸਾ ਵਿੱਚ ਵੰਡੇ ਗਏ। 

1.ਸ਼੍ਰੀ ਰੇਸ਼ਮ ਸਿੰਘ ਪੁੱਤਰ ਸ਼੍ਰੀ ਕਰਨੈਲ ਸਿੰਘ ਵਾਸੀ ਰਾਏਪੁਰ। ਤੂੜੀ ਵਾਲੀ ਮਸ਼ੀਨ ਵਿੱਚ ਆਉਣ ਕਾਰਨ ਹੱਥ ਦੀ ਉਗਲ ਕੱਟੀ ਗਈ । ਦਿੱਤੀ ਗਈ ਵਿੱਤੀ ਸਹਾਇਤਾ 12000/-

2. ਸ਼੍ਰੀਮਤੀ ਗੁਰਮੀਤ ਕੌਰ ਪਤਨੀ ਸ਼੍ਰੀ ਕਾਕਾ ਸਿੰਘ ਵਾਸੀ ਗਾਗੋਵਾਲ ।

ਟੋਕਾ ਕਰਦੇ ਸਮੇਂ ਟੋਕੇ ਵਾਲੀ ਮਸ਼ੀਨ ਵਿੱਚ ਆਉਣ ਕਾਰਨ ਹੱਥ ਦੀ ਉਂਗਲ ਕੱਟੀ ਗਈ। ਦਿੱਤੀ ਗਈ ਵਿੱਤੀ ਸਹਾਇਤਾ 12000/-

ਇਸ ਮੌਕੇ ਤੇ ਗੁਰਪ੍ਰੀਤ ਸਿੰਘ ਭੁੱਚਰ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਮੰਡੀ ਬੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੀਤੀ ਹੈ ਕਿ ਹਰ ਇੱਕ ਇਨਸਾਨ ਦੇ ਦੁੱਖ ਸੁੱਖ ਵਿੱਚ ਸਾਥ ਦੇਣਾ ਹੈ।

ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਰਕਾਰੀ ਦਫਤਰਾਂ ਵਿੱਚ ਬਿਨ੍ਹਾਂ ਰਿਸ਼ਵਤ ਦੇ ਕੰਮ ਹੋ ਰਹੇ ਹਨ ਅਤੇ ਕਿਸੇ ਨਾਲ ਭੇਦਭਾਤ ਨਹੀਂ ਰੱਖਦੀ। ਉਨ੍ਹਾਂ ਕਿਹਾ ਕੀ ਇੱਕ ਮਾਨ ਸਰਕਾਰ ਹੀ ਹੈ ਜੋ ਕਿ ਗਰੀਬਾਂ ਦੇ ਹੱਕਾਂ ਲਈ, ਬੇਰੁਜ਼ਗਾਰਾਂ ਦੇ ਹੱਕਾਂ ਲਈ, ਕਾਰੋਬਾਰਾਂ ਦੇ ਹੱਕ ਵਿੱਚ ਅਤੇ ਕਿਸਾਨਾਂ ਦੇ ਹੱਕ ਵਿੱਚ ਖੜ੍ਹੀ ਹੈ ਤੇ ਖੜ੍ਹੀ ਰਹੇਗੀ। ਉਹਨਾਂ ਨੇ ਦੱਸਿਆ ਹੈ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੰਜਾਬ ਲਈ ਪੰਜਾਬੀਆਂ ਲਈ ਦਿਨ ਰਾਤ ਇੱਕ ਕਰ ਰੱਖੀ ਹੈ ਤੇ ਸਾਨੂੰ ਮਾਣ ਹੈ ਕੀ ਅਸੀਂ ਆਮ ਆਦਮੀ ਪਾਰਟੀ ਸਰਕਾਰ ਦੇ ਮੈਂਬਰ ਹਾਂ। ਇਸ ਮੌਕੇ ਤੇ ਕ੍ਰਿਸ਼ਨ ਸਿੰਘ ਧਾਲੀਵਾਲ ਜ਼ਿਲ੍ਹਾ ਜਨਰਲ ਸਕੱਤਰ (ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਮਾਨਸਾ), ਸਰਪੰਚ ਸੁਖਰਾਜ ਸਿੰਘ ਰਾਏਪੁਰ, ਸੈਕਟਰੀ ਸੰਦੀਪ ਸਿੰਘ ਸਿੱਧੂ, ਹਰਜੀਤ ਸਿੰਘ ਦੰਦੀਵਾਲ, ਅਮਨ ਮੰਗਲਾ, ਸਕੱਤਰ ਗੁਰਲਾਲ ਸਿੰਘ, ਮਹਿੰਦਰ ਸਿੰਘ ਮਾਨਸ਼ਾਹੀਆ ਹਾਜ਼ਰ ਸਨ। 

NO COMMENTS