“ਹਰ ਮਨੁੱਖ ਲਗਾਵੇ ਇੱਕ ਰੁੱਖ“ ਦਾ ਦਿੱਤਾ ਸੁਨੇਹਾ।

0
28

ਮਾਨਸਾ ਸਾਇਕਲ ਗਰੁੱਪ ਵਲੋਂ “ਹਰ ਮਨੁੱਖ ਲਗਾਵੇ ਇੱਕ ਰੁੱਖ“ ਦਾ ਸੁਨੇਹਾ ਦੇਣ ਦੇ ਮਕਸਦ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਹੀਰੇ ਵਾਲਾ ਵਿਖੇ ਛਾਂਦਾਰ ਰੁੱਖ ਲਗਾਏ ਜਿਸ ਦੀ ਸਾਂਭ ਸੰਭਾਲ ਲਈ ਪਿੰਡ ਦੇ ਵਾਤਾਵਰਣ ਪੇ੍ਮੀ ਹਾਕਮ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਨੂੰ ਤਿਆਰ ਕੀਤਾ। ਹਾਕਮ ਸਿੰਘ ਨੇ ਕਿਹਾ ਕਿ ਮਾਨਸਾ ਸਾਇਕਲ ਗਰੁੱਪ ਵਲੋਂ ਵਾਤਾਵਰਣ ਦੀ ਸੰਭਾਲ ਹਿੱਤ ਦਿੱਤੇ ਜਾਂਦੇ ਸੁਨੇਹੇ ਦਾ ਆਮ ਲੋਕਾਂ ਤੇ ਕਾਫੀ ਚੰਗਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਲੋਕ ਵਾਤਾਵਰਣ ਦੀ ਸੰਭਾਲ ਲਈ ਰੁੱਖ ਲਗਾ ਰਹੇ ਹਨ। ਉਹਨਾਂ ਕਿਹਾ ਕਿ ਉਹ ਜਿੱਥੇ ਮਾਨਸਾ ਸਾਇਕਲ ਗਰੁੱਪ ਵਲੋਂ ਲਗਾਏ ਗਏ ਰੁੱਖਾਂ ਦੀ ਸੰਭਾਲ ਕਰਨਗੇ ਉਸ ਦੇ ਨਾਲ ਨਾਲ ਪਿੰਡ ਵਿੱਚ ਹੋਰ ਰੁੱਖ ਲਗਾ ਕੇ ਲੋਕਾਂ ਨੂੰ ਉਹਨਾਂ ਦੀ ਸੰਭਾਲ ਲਈ ਵੀ ਜਾਗਰੁਕ ਕਰਨਗੇ।ਕਿ੍ਸ਼ਨ ਮਿੱਤਲ ਨੇ ਪਿੰਡ ਦੇ ਇਹਨਾਂ  ਨੋਜਵਾਨਾਂ ਦਾ ਸਮਾਜ ਪ੍ਤੀ ਵਧੀਆ ਸੋਚ ਲਈ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਗੰਦਲੇ ਹੋਏ ਵਾਤਾਵਰਣ ਨੂੰ ਸਾਂਭਣ ਦੀ ਜਰੂਰਤ ਹੈ ਕਈ ਤਰਾਂ ਦੀਆਂ ਬੀਮਾਰੀਆਂ ਕੈਂਸਰ,ਕਾਲਾ ਪੀਲੀਆ ਨਾਲ ਬਹੁਤ ਮਰੀਜ ਹਸਪਤਾਲਾਂ ਚ ਜੇਰੇ ਇਲਾਜ ਹਨ ਜਾਂ ਮੌਤ ਦੇ ਮੂੰਹ ਚ ਜਾ ਚੁੱਕੇ ਹਨ ਜਿਨਾਂ ਵਿੱਚੋ ਕਈਆਂ ਦੀ ਉਮਰ 40 ਸਾਲ ਤੋਂ ਵੀ ਘੱਟ ਹੈ। ਇਸ ਲਈ ਹਰੇਕ ਇਨਸਾਨ ਨੂੰ ਘੱਟੋ ਘੱਟ 5 ਦਰਖੱਤ ਜਰੂਰ ਲਗਾ ਕੇ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਕਿ ਵਾਤਾਵਰਣ ਸਾਫ ਸੁੱਥਰਾ ਰਹਿ ਸਕੇ। ਇਸ ਮੌਕੇ ਬੂਟਾ ਸਿੰਘ ਬਲਾਕ ਸੰਮਤੀ ਮੈਂਬਰ,ਜਸਮੇਲ ਸਿੰਘ,ਅਮਰੀਕ ਸਿੰਘ,ਭਿੰਦਰ ਸਿੰਘ ਸਮੇਤ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਾਜਰ ਸਨ।

NO COMMENTS