ਮਾਨਸਾ {ਜੋਨੀ ਜਿੰਦਲ} ਸ੍ਰੀ ਪ੍ਰਕਾਸਾ ਨੰਦ ਜੀ ਮਹਾਰਾਜ ਮਾਤਾ ਸ੍ਰੀ ਭਾਗਵਤੀ ਦੇਵ ਜੀ ਦੀ ੨੭ ਵੀ ਪੁਨਿਆ ਤਿਥੀ ਮਹਾਉਤਸਵ ਦੇ ਸੰਬੰਧ ਵਿੱਚ ਕਰਵਾਈ ਗਈ ਭਾਗਵਤ ਕਥਾ ਦੇ ਸੰਬੰਧ ਵਿੱਚ ਅੱਜ ਸੋਭਾ ਯਾਤਰਾ ਕੱਢੀ ਗਈ ਜੋ ਕਿ ਐਸ ਡੀ ਕਾਲਜ ਤੋ ਸੁਰੂ ਹੋਕੇ ਸਹਿਰ ਦੇ ਵੱਖ ਵੱਖ ਬਜਾਰਾ ਤੇ ਮੁਹੱਲਿਆ ਵਿੱਚ ਹੋਕੇ ਆਦਰਸ ਮਹਿਲਾ ਸਤਿਸੰਗ ਭਵਨ ਪਹੁੰਚੀ । ਇਸ ਸੋਭਾ ਯਾਤਰਾ ਦੋਰਾਨ ਸ੍ਰੀ ਸਕਤੀ ਕੀਰਤਨ ਮੰਡਲ ਮਾਨਸਾ ਵੱਲੋ ਮਾਤਾ ਦਾ ਗੁਣਗਾਣ ਕੀਤਾ ਗਿਆ ਤੇ ਸੁੰਦਰ ਸੁੰਦਰ ਝਾਕੀਆ ਵੀ ਕੱਢੀਆ ਗਈਆ । ਸਟੇਜ ਸਕੱਤਰ ਦੀ ਭੂਮਿਕਾ ਬਿੰਦਰ ਪਾਲ ਗਰਗ ਨੇ ਨਿਭਾਈ ਇਸ ਸੋਭਾ ਯਾਤਰਾ ਵਿੱਚ ਰਾਜਾ ਵੜਿੰਗ ਦੀ ਭੈਣ ਵਿਕੀ ਵਿਸੇਸ ਤੋਰ ਤੇ ਪਹੁੰਚੀ ।ਇਸ ਮੋਕੇ ਮੋਹਨ ਲਾਲ ਮੋੜਾ ਵਾਲੇ , ਰੁਲਦੂ ਰਾਮ ਨੰਦਗੜ , ਮੇਘ ਰਾਜ , ਪਰੇਮ ਨਾਥ ਕਾਟੀ , ਪਰੇਮ ਨੰਦਗੜ , ਸੁਰੇਸ ਕੁਮਾਰ , ਗਿਆਨ ਚੰਦ , ਰਾਜ ਕੁਮਾਰ ਖੋਖਰ , ਰਾਜੇਸ ਠੇਕੇਦਾਰ , ਅਸੋਕ ਗਰਗ ਅਗਰਵਾਲ ਸਭਾਪ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ , ਹਰਮੇਸ ਨੰਦਗੜ , ਆਰ ਸੀ ਗੋਇਲ ,ਕ੍ਰਿਸਨ ਕੁਮਾਰ ਬਾਸਲ ,ਹਰੀ ਰਾਮ ਡਿੰਪਾ ਮਾਨਸਾ ਕਾਗਰਸ ਦੇ ਸਹਿਰੀ ਪ੍ਰਧਾਨ ਹਾਜਰ ਸਨ ।