ਸਿੱਖਿਆਰਥੀਆਂ ਦੇ ਸਫਲ, ਚੰਗੇਰੇ ਅਤੇ ਵਿਕਾਸਮਈ ਭਵਿੱਖ ਦੇ ਨਿਰਮਾਣ ਲਈ ਕੌਮੀ ਸੇਵਾ ਯੋਜਨਾ ਤਹਿਤ 7 ਰੋਜ਼ਾ ਕੈਂਪ ਦੀ ਕੀਤੀ ਸ਼ੁਰੂਆਤ

0
10

ਮਾਨਸਾ, 19 ਦਸੰਬਰ (ਸਾਰਾ ਯਹਾ, ਬਲਜੀਤ ਸ਼ਰਮਾ) : ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ 7 ਰੋਜ਼ਾ ਵਿਸ਼ੇਸ਼ ਕੈਂਪ ਦੀ ਕੌਮੀ ਸੇਵਾ ਯੋਜਨਾ ਦੀ ਸ਼ੁਰੂਆਤ ਪ੍ਰਿੰਸੀਪਲ ਸ਼੍ਰੀ ਹਰਵਿੰਦਰ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ, ਜਿਸ ਦਾ ਉਦਘਾਟਨ ਐਨ.ਸੀ.ਸੀ. ਅਫਸ਼ਰ ਸ਼੍ਰੀ ਹਰਪਾਲ ਸਿੰਘ ਅਤੇ ਇੰਚਾਰਜ ਬਡੀਜ਼ ਗਰੁੱਪ ਸ਼੍ਰੀ ਜਸਵਿੰਦਰ ਪਾਲ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਕੈਂਪ ਸਿੱਖਿਆਰਥੀਆਂ ਦੇ ਸਫਲ, ਚੰਗੇਰੇ ਅਤੇ ਵਿਕਾਸਮਈ ਭਵਿੱਖ ਦੇ ਨਿਰਮਾਣ ਲਈ ਲਗਾਇਆ ਜਾ ਰਿਹਾ ਹੈ। ਉਨ੍ਹਾਂ ਸਿੱਖਿਆਰਥੀਆਂ ਨੂੰ ਇਸ ਕੈਂਪ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਨ.ਐਸ.ਐਸ. ਅਫ਼ਸਰ ਸ਼੍ਰੀ ਜਸਪਾਲ ਸਿੰਘ ਨੇ ਕਿਹਾ ਕਿ ਅਜਿਹੇ ਕੈਂਪ ਲਗਾਉਣ ਨਾਲ ਸਿੱਖਿਆਰਥੀਆਂ ਵਿੱਚ ਧਰਮਾਂ, ਰੰਗਾਂ, ਨਸਲਾਂ ਅਤੇ ਅਮੀਰੀ-ਗਰੀਬੀ ਦਾ ਭੇਦਭਾਵ ਭੁਲਾ ਕੇ ਇੱਕਠੇ ਰਹਿਣ, ਖਾਣ-ਪੀਣ ਅਤੇ ਘੁੰਮਣ-ਫਿਰਨ ਦਾ ਮੌਕਾ ਹਾਸਿਲ ਹੁੰਦਾ ਹੈ। ਇਸ ਦੌਰਾਨ ਸ਼੍ਰੀਮਤੀ ਕੁਲਵਿੰਦਰ ਕੌਰ ਨੇ ਸਿੱਖਿਆਰਥੀਆਂ ਨੂੰ ਸ਼ੋਸ਼ਲ ਮੀਡੀਆ ਦੇ ਸਾਰਥਕ ਅਤੇ ਨਿਰਾਰਥਕ ਤੱਥਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ਼੍ਰੀਮਤੀ ਰਮਨਪ੍ਰੀਤ ਕੌਰ, ਸ਼੍ਰੀ ਸੂਰਤਾ ਸਿੰਘ, ਸ਼੍ਰੀ ਗੁਰਵਿੰਦਰ ਸਿੰਘ, ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀ ਨਰਦੀਪ ਸਿੰਘ, ਸ਼੍ਰੀ ਮਨਜੀਤ ਸਿੰਘ, ਸ਼੍ਰੀ ਅਮਰੀਕ ਸਿੰਘ, ਸ਼੍ਰੀ ਸੁਨੀਲ ਅਤੇ ਸ਼੍ਰੀ ਜਰਨੈਲ ਸਿੰਘ ਹਾਜ਼ਰ ਸਨ। 

NO COMMENTS