ਮਾਨਸਾ , 18 ਦਸੰਬਰ(ਬਪਸ):ਸਰਕਾਰੀ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੁਆਰਾ ਬਾਬੂ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹਿਨਾਈ ਮੈਰਿਜ ਪੈਲਿਸ ਵਿਖੇ ਪੈਨਸ਼ਨਰਜ਼ ਡੇ ਮਨਾਇਆ ਗਿਆ। ਇਸ ਮੌਕੇ ਪਿਛਲੇ ਸਾਲ ਦੌਰਾਨ ਸਵਰਗ ਸੁਧਾਰ ਚੁੱਕੇ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਪ੍ਰੋਗਰਾਮ ਦੀ ਕਾਰਵਾਈ ਸ਼ੁਰੂ ਕੀਤੀ ਗਈ। ਸਟੇਟ ਬੈਂਕ ਆਫ਼ ਇੰਡੀਆ ਦੀ ਚੀਫ਼ ਮੈਨੇਜਰ ਮੈਡਮ ਚੰਚਲ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਹਾਜ਼ਰ ਹੋਏ। ਮੈਡਮ ਚੰਚਲ ਨੇ ਬੈਂਕ ਦੁਆਰਾ ਪੈਨਸ਼ਨਰਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਕਿਹਾ ਕਿ ਸੀਨੀਅਰ ਸਿਟੀਜ਼ਨ ਦਾ ਕੰਮ ਪਹਿਲ ਦੇ ਆਧਾਰ ਤੇ ਕਰਨ ਲਈ ਉਹ ਵਚਨਬੱਧ ਹਨ। ਮੰਚ ਸੰਚਾਲਕ ਰਾਮ ਗੋਪਾਲ ਉੱਪਲ ਨੇ ਐਸੋਸੀਏਸ਼ਨ ਦੁਆਰਾ ਬੀਤੇ ਸਾਲ ਦੌਰਾਨ ਕੀਤੀਆਂ ਗਤੀਵਿਧੀਆਂ ਤੇ ਰੌਸ਼ਨੀ ਪਾਈ। ਇਸ ਮੌਕੇ ਮਾਸਟਰ ਗੁਰਦਿਆਲ ਸਿੰਘ ਕੌੜੀਵਾੜਾ, ਗੌਰਵ ਕੁਮਾਰ, ਗੁਰਤੇਜ ਸਿੰਘ, ਸਤੀਸ਼ ਲਹਿਰੀ, ਹਰਬੰਸ ਸਿੰਘ, ਸਤਨਾਮ ਸਿੰਘ, ਹਾਕਮ ਸਿੰਘ, ਮਹਿੰਦਰ ਸਿੰਘ, ਜਗਜੀਤ ਸਿੰਘ, ਹੇਮਰਾਜ ਗਰਗ, ਹੰਸ ਰਾਜ, ਜਲੌਰ ਸਿੰਘ, ਮਾਸਟਰ ਸੱਤਪਾਲ ਆਦਿ ਹਾਜ਼ਰ ਸਨ।