ਸ਼੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਦੀ ਸਾਲਾਨਾ ਚੋਣ ਮੀਟਿੰਗ ਸਥਾਨਕ ਸ਼੍ਰੀ ਰਾਘਵਿੰਦਰ ਪੁਸ਼ਪਵਾਟਿਕਾ ਵੀਰ ਨਗਰ ਵਿਖੇ ਸੰਪੰਨ ਹੋਈ । ਇਸ ਮੀ ਟਿੰਗ ਵਿੱਚ ਇੰਦਰਸੈਨ ਅਕਲੀਆ ਨੂੰ ਸਰਬਸੰਮਤੀ ਨਾਲ ਸੰਮਤੀ ਦਾ ਪ੍ਰਧਾਨ ਚੁਣਿਆ ਗਿਆ। ਸੰਮਤੀ ਦੇ ਨਿਯਮਾਂ ਅਨੁਸਾਰ ਪ੍ਰਧਾਨ ਨੂੰ ਮਿਲੇ ਅਧਿਕਾਰ ਨਾਲ ਕਾਰਜਕਾਰਨੀ ਦੀ ਚੋਣ ਕੀਤੀ ਜਿਸ ਵਿੱਚ ਸਰਪ੍ਰਸਤ ਰਾਮ ਲਾਲ ਸ਼ਰਮਾ,ਜੀਵਨ ਵਰਮਾ, ਲਛਮਣ ਦਾਸ ਜਟਾਣਾ, ਓਮ ਪ੍ਰਕਾਸ਼ ਜੋਗਾ, ਕ੍ਰਿਸ਼ਨ ਜੈਨ,ਰੁਲਦੂ ਰਾਮ ਰੋੜੀ ਅਤੇ ਸ਼ੁਭਾਸ਼ ਕਾਕੜਾ ,ਉਪ ਪ੍ਰਧਾਨ ਰਾਜਿੰਦਰ ਕੁਮਾਰ (ਵਿੱਕੀ ਪੈੱਪਸੀ) ਜਨਰਲ ਸਕੱਤਰ ਕੰਵਲਜੀਤ ਸ਼ਰਮਾ, ਖਜ਼ਾਨਚੀ ਅਜੈ ਕੁਮਾਰ ਟੀਟੂ,ਜੁਆਇੰਟ ਸਕੱਤਰ ਮਨੋਜ ਕੁਮਾਰ, ਮਹੰਤ ਵਿਜੇ ਕਮਲ, ਸਟੋਰ ਕੀਪਰ ਰਾਕੇਸ਼ ਕੁਮਾਰ ਬਿੱਟੂ ਚੁਣੇ ਗਏ । ਨਵ ਨਿਯੁਕਤ ਪ੍ਰਧਾਨ ਇੰਦਰਸੈਨ ਅਕਲੀਆ ਨੇ ਕਿਹਾ ਉਹ ਸੰਮਤੀ ਦੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਸ਼੍ਰੀ ਸਨਾਤਨ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਦਿਨ ਰਾਤ ਇੱਕ ਕਰ ਦੇਣਗੇ ।
ਅੱਜ ਦੀ ਮੀਟਿੰਗ ਲਛਮਣ ਦਾਸ ਜਟਾਣਾ ਤੇ ਓਮ ਪ੍ਰਕਾਸ਼ ਜੋਗਾ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਸੰਮਤੀ ਦੇ ਸਾਰੇ ਮੈਂਬਰ ਹਾਜ਼ਿਰ ਸਨ ।