ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਹਰਿਆਣਾ ਦੀਆਂ ਹੱਦਾਂ ਤੇ ਲਾਏ ਗਏ ਪੁਲਿਸ ਨਾਕੇ ।

0
35

ਪੰਜਾਬ ਅਤੇ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਮੋਡਾ ਵਿਖੇ ਨਾਕੇ ਦੌਰਾਨ ਹੌਲਦਾਰ ਜਸਪ੍ਰੀਤ ਸਿੰਘ ਪੁਲਸ ਪਾਰਟੀ ਨਾਲ ਗੱਡੀ ਦੀ ਚੈਕਿੰਗ ਕਰਦੇ ਹੋਏ।

ਝੁਨੀਰ 20 ਮਾਰਚ (ਸਾਰਾ ਯਹਾ, ਬੀ.ਪੀ.ਅੈਸ.): ਲੋਕ ਸਭਾ ਚੋਣਾਂ 2019  ਨੂੰ ਮੱਦੇਨਜ਼ਰ ਰੱਖਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਐਸ ਐਸ   ਪੀ  ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਮੁਖੀ ਝੁਨੀਰ ਹਰਜੀਤ  ਸਿੰਘ ਮਾਨ ਵੱਲੋਂ ਪੰਜਾਬ ਹਰਿਆਣਾ ਦੀ ਹੱਦ ਤੇ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ।ਨਾਕੇ ਦੌਰਾਨ ਹੌਲਦਾਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਚੋਣਾਂ ਨੂੰ ਮੁੱਖ ਰੱਖਦਿਆਂ ਜਿੱਥੇ ਪੰਜਾਬ ਹਰਿਆਣਾ ਦੀਅਾ ਹੱਦਾਂ  ਤੇ ਪੁਲਸ ਨਾਕੇ ਲਾਏ ਜਾ ਰਹੇ ਹਨ ਉੱਥੇ ਪਿੰਡ ਮੋਡਾ ਵਿਖੇ  ਇਹ ਨਾਕਾ ਲਾਇਆ  ਜਾ ਰਿਹਾ ਹੇੈ ਤਾਂ ਕਿ ਕੋਈ ਵੀ  ਗਲਤ ਅਨਸਰ ਬਾਹਰੋਂ ਆ ਕੇ ਪੰਜਾਬ ਵਿੱਚ ਚੋਣਾਂ  ਦੇ ਮਾਹੌਲ ਨੂੰ ਖਰਾਬ ਨਾ ਕਰ ਸਕੇ । ਨਸ਼ੇ ਦੀ ਸਮਗਲਿੰਗ ਨੂੰ ਰੋਕਣ ਲਈ ਹਰਿਆਣਾ ਵਾਲੇ ਪਾਸੇ ਆਉਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ ।ਉਨ੍ਹਾਂ ਦੱਸਿਆ ਕਿ ਚੋਣਾਂ ਦੇ ਆਖਰੀ ਸਮੇਂ ਤੱਕ ਇਹ ਨਾਕੇ ਦਿਨ ਰਾਤ  ਜਾਰੀ ਰਹਿਣਗੇ ਅਤੇ ਹਰ ਇੱਕ ਗਲਤ ਅਨਸਰ ਤੇ ਬਾਜ਼ ਅੱਖ ਰੱਖੀ ਜਾਵੇਗੀ ਇਸ ਮੌਕੇ ਉਨ੍ਹਾਂ ਨਾਲ ਚਰਨਜੀਤ ਸਿੰਘ  ਕਾਂਸਟੇਬਲ ਅਤੇ ਪੁਲਸ ਪਾਰਟੀ ਨਾਕੇ ਤੇ ਮੌਜੂਦ ਸੀ ।

NO COMMENTS