*ਰਾਮਨੌਮੀ ਦੇ ਪਵਿੱਤਰ ਦਿਹਾੜੇ ਤੇ ਸ਼੍ਰੀ ਅਖੰਡ ਰਮਾਇਣ ਦੇ ਭੋਗ ਪਾਏ*

0
35

ਮਾਨਸਾ 06 ਅਪ੍ਰੈਲ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਸ਼੍ਰੀ ਰਾਮਨੋਮੀ ਦੇ ਤਿਉਹਾਰ ਨੂੰ ਮਾਨਸਾ ਸ਼ਹਿਰ ਵਾਸੀਆਂ ਵੱਲੋਂ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਮੰਦਰ ਕਮੇਟੀਆਂ ਵਲੋਂ ਮੰਦਰਾਂ ਵਿੱਚ ਧਾਰਮਿਕ ਸਮਾਗਮ ਆਯੋਜਿਤ ਕੀਤੇ ਗਏ ਇਸੇ ਲੜੀ ਤਹਿਤ ਸ਼੍ਰੀ ਗੀਤਾ ਭਵਨ ਮੰਦਰ ਕਮੇਟੀ ਵਲੋਂ ਪ੍ਰਧਾਨ ਧਰਮਪਾਲ ਪਾਲੀ ਦੀ ਅਗਵਾਈ ਹੇਠ ਸ਼੍ਰੀ ਅਖੰਡ ਰਮਾਇਣ ਦਾ ਪ੍ਰਕਾਸ਼ ਕੀਤਾ ਗਿਆ ਅਤੇ ਅੱਜ ਪੂਰੀ ਵਿਧੀ ਵਿਧਾਨ ਅਨੁਸਾਰ ਸ਼੍ਰੀ ਰਮਾਇਣ ਪਾਠ ਦੇ ਭੋਗ ਪਾਏ ਗਏ ਭੋਗ ਉਪਰੰਤ ਹਵਨ ਯੱਗ ਕੀਤਾ ਗਿਆ ਅਤੇ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਪ੍ਰਭੂ ਰਾਮ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੋਕੇ ਪੁਜਾਰੀ ਅਮਿਤ ਸਰਮਾ ਨੇ 

ਮੰਦਰ ਵਿਖੇ ਜੋਤੀ ਪ੍ਰਚੰਡ ਦੀ ਰਸਮ ਅਦਾ ਕਰਦਿਆਂ ਕਿਹਾ ਕਿ ਧਰਮ ਦਾ ਸਤਿਕਾਰ ਹਰੇਕ ਵਿਅਕਤੀ ਨੂੰ ਕਰਨਾ ਚਾਹੀਦਾ ਹੈ ਧਾਰਮਿਕ ਸਮਾਗਮਾਂ ਨੂੰ ਇੱਕਠ ਦੇ ਰੂਪ ਵਿੱਚ ਮਣਾਉਣ ਨਾਲ ਲੋਕਾਂ ਵਿਚ ਭਾਈਚਾਰਕ ਸਾਂਝ ਵੀ ਵਧਦੀ ਹੈ

ਇਸ ਮੌਕੇ ਗੀਤਾ ਭਵਨ ਮੰਦਰ ਕਮੇਟੀ ਦੇ ਵਾਈਸ ਪ੍ਰਧਾਨ ਅਮਰ ਨਾਥ ਲੀਲਾ ਤੇ ਸੁਰਿੰਦਰ ਲਾਲੀ ਨੇ ਦੱਸਿਆ ਕਿ ਹਰੇਕ ਧਾਰਮਿਕ ਸਮਾਗਮ ਸਮੇਂ ਮੈਂਬਰਾਂ ਵਲੋਂ ਤਨਦੇਹੀ ਨਾਲ ਸੇਵਾ ਨਿਭਾਈ ਜਾਂਦੀ ਹੈ ਅਤੇ ਮੁਹੱਲਾ ਵਾਸੀਆਂ ਦਾ ਵੀ ਵੱਡਾ ਸਹਿਯੋਗ ਰਹਿੰਦਾ ਹੈ ਉਨ੍ਹਾਂ ਦੱਸਿਆ ਕਿ ਪਾਠ ਦੇ ਭੋਗ ਉਪਰੰਤ ਸੰਗੀਤਮਈ ਸੰਕੀਰਤਨ ਕੀਤਾ ਗਿਆ ਜਿਸ ਵਿੱਚ ਮਹਿਲਾਵਾਂ ਨੇ ਨੱਚ ਟੱਪ ਕੇ ਪ੍ਰਭੂ ਰਾਮ ਦੇ ਚਰਨਾਂ ਚ ਹਾਜ਼ਰੀ ਭਰੀ ਅਤੇ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਮੋਕੇ ਅਮਰਨਾਥ ਗਰਗ, ਅਮਰ ਨਾਥ ਲੀਲਾ, ਦੀਵਾਨ ਭਾਰਤੀ, ਮੱਖਣ ਲਾਲ, ਵਿਨੋਦ ਰਾਣੀ, ਅਵੀਨਾਸ ਰਾਣੀ, ਸੀਲਾ ਰਾਣੀ, ਜਗਦੀਸ਼ ਰਾਏ, ਦੀਪਕ ਮੋਬਾਇਲ, ਸੁਭਾਸ਼ ਪੱਪੂ, ਦੀਵਾਨ ਭਾਰਤੀ, ਸੋਨੂ ਚਾਦਪੂਰੀਆ, ਸੰਜੂ ਤੋ ਇਲਾਵਾ  ਵੱਡੀ ਗਿਣਤੀ ਚ ਔਰਤਾਂ ਹਾਜ਼ਰ ਸਨ 

NO COMMENTS