ਮਾਨਸਾ ਬੋਲਦੈ… ਮੇਰੀ ਤਰਾਸਦਗੀ ਤੇ ਕਦੇ ਕਿਸੇ ਨੂੰ ਤਰਸ, ਦਿਆ ਨਹੀ ਆਈ।ਉਂਝ ਮੈਨੂੰ 1992 ਚ ਜਿਲਾ ਬਣਾ ਕੇ ਵੱਡਾ ਕਰ ਦਿੱਤਾ ਗਿਆ, ਪਰ ਰਿਹਾ ਮੈਂ ਪਿਛੜੇ ਦਾ ਪਿਛੜਿਆ ਹੀ।ਇੱਥੇ ਘੁੱਗ ਵਸਦੇ ਲੋਕਾਂ ਲਈ ਕੋਈ ਵੀ ਉੱਚੀ ਤੇ ਢੰਗ ਦੀ ਸੋਚ ਵਾਲਾ ਨੇਤਾ ਨਹੀ ਮਿਲ ਸਕਿਆ ਤੇ ਨਾ ਹੀ ਅੱਜ ਤੱਕ ਮਿਲਾਇਆ ਗਿਆ ਹੈ।ਜਿਸ ਕਰਕੇ ਮੇਰੀ ਅਣਦੇਖੀ ਜਿਆਦਾ ਹੋਈ। ਮੈਂ ਜਦੋਂ ਅੱਜ ਆਪਣੇ ਨਾਲ ਵਾਲੇ ਤੇ ਹੋਰਨਾਂ ਜਿਲਿਆਂ ਨੂੰ ਦੇਖਦਾ ਹਾਂ ਤਾਂ ਉਨਾਂ ਦੀ ਤਰੱਕੀ ਮੂਹਰੇ ਬੌਣਾ ਤੇ ਮਾਯੂਸ ਮਹਿਸੂਸ ਕਰਦਾ ਹਾਂ।ਤੱਕਦਾ ਰਹਿ ਜਾਂਦਾ ਉਨਾਂ ਦੇ ਚਿਹਰਿਆਂ ਨੂੰ,ਜਿੰਨਾਂ ਨੇ ਮੈਨੂੰ ਆਪਣੇ ਲਾਲਚ ਦੀ ਭੇਂਟ ਚੜ ਦਿੱਤਾ ਤੇ ਮੇਰੇ ਬਾਰੇ ਕਦੇਂ ਨਹੀਂ ਕੁਝ ਸੋਚਿਆ ਤੇ ਨਾ ਫਿਕਰ ਕੀਤਾ ਮੇਰਾ ਕਦੇਂ।ਅੱਜ ਮੇਰੀ(ਮਾਨਸਾ ਦੀ) ਜੋ ਹਾਲਾਤ ਹੈ,ਇਸ ਲਈ ਉਹ ਜਿੰਮੇਵਾਰ ਨੇ,ਜਿੰਨਾਂ ਨੇ ਮੇਰੇ ਨਾਂ ਦੀਆਂ ਸੌਂਹਾਂ ਖਾਧੀਆਂ, ਵਾਅਦੇ ਕੀਤੇ,ਪਰ ਨਿਭਾਇਆ ਕੋਈ ਨਹੀਂ ਤੇ ਨਾ ਹੀ ਕਦੇਂ ਮੁੜ ਹਕੀਕਤ ਵੱਲ ਮੁੜ ਤੱਕਿਆ। ਅੱਜ ਮੈਂ ਇਸ ਤ੍ਰਾਸਦੀ ਚੋਂ ਗੁਜਰ ਰਿਹਾ ਹਾਂ,ਜਿਵੇਂ ਲਾਵਾਰਿਸ ਹੋਵਾਂ।ਅੱਜ ਮੈਂ ਆਪਣਾ ਹੱਕ ਮੰਗਦਾ ਹਾਂ।ਹੁਣ ਸਮਾਂ ਆ ਗਿਆ ਹੈ ਕਿ ਮੈਨੂੰ ਮੇਰਾ ਹੱਕ ਮਿਲੇ,ਮੇਰੀ ਆਪਣੀ ਅਸਲੀ ਪਹਿਚਾਣ ਬਣੇ।ਮੇਰੇ ਨੌਜਵਾਨਾਂ ਨੂੰ ਵਿਕਾਸ ਦਾ ਰਾਹ ਮਿਲੇ।ਮੈਂ ਵੀ ਬਾਕੀ ਜਿਲਿਆਂ ਵਾਂਗ ਆਪਣੇ “ਤੇ ਫਖਰ ਕਰ ਸਕਾਂ ਕਿ ਮੈਂ ਜਿਲ੍ਹਾ ਮਾਨਸਾ ਹਾਂ। ਮੈਨੂੰ ਵੀ ਇਹ ਮਾਣ ,ਰੁਤਬਾ ਦੇ ਦਿਓ।
ਤੁਹਾਡਾ ਆਪਣਾ, ਮਾਨਸਾ ਸੰਦੀਪ ਕੁਮਾਰ ਭਾਠਲਾ (ਲੱਕੀ)