ਮੈਡੀਕਲ ਪ੍ਰੈਕਟੀਸ਼ੀਨਰਜ ਐਸੋਸੀਏਸ਼ਨ ਪੰਜਾਬ ਜਿਲ੍ਹਾ ਮਾਨਸਾ ਵੱਲੋਂ 23 ਮਾਰਚ ਦੇ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਸਮਰਪਿਤ ਜਥੇਬੰਧਕ ਚੇਤਨਾ ਉੱਪਰ ਸੈਮੀਨਾਰ ਕਰਵਾਇਆ ਗਿਆ

0
11

ਮਾਨਸਾ 4 ਅਪ੍ਰੈਲ ( ਸਾਰਾ ਯਹਾ ,(ਬਲਜੀਤ ਸ਼ਰਮਾ) : ਮੈਡੀਕਲ ਪ੍ਰੈਕਟੀਸ਼ੀਨਰਜ ਐਸੋਸੀਏਸ਼ਨ ਪੰਜਾਬ (ਰਜਿ. 295) ਜਿਲ੍ਹਾ ਮਾਨਸਾ ਵੱਲੋਂ 23 ਮਾਰਚ ਦੇ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਸਮਰਪਿਤ ਜਥੇਬੰਧਕ ਚੇਤਨਾ ਉੱਪਰ ਸੈਮੀਨਾਰ ਗਊਸ਼ਾਲਾ ਭਵਨ ਮਾਨਸਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਜਿਲ੍ਹੇ ਭਰ ਦੇ ਮੈਡੀਕਲ ਪ੍ਰੈਕਟੀਸ਼ੀਨਰਾਂ ਨੇ ਭਾਗ ਲਿਆ। ਜਿਲ੍ਹਾ ਪ੍ਰਧਾਨ ਰਘਵੀਰ ਚੰਦ ਸ਼ਰਮਾ ਨੇ ਪਹੁੰਚੇ ਬੁਲਾਰਿਆਂ ਅਤੇ ਮੈਡੀਕਲ ਪ੍ਰੈਕਟੀਸ਼ੀਨਰਾਂ ਨੂੰ ਜੀ ਆਇਆ ਆਖਿਆ। ਖਚਾਖਚ ਭਰੇ ਹਾਲ ਨੂੰ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਤਰਕਸ਼ੀਲ ਸੁਸਾਇਟੀ ਦੇ ਸੂਬਾ ਪ੍ਰਧਾਨ ਮੇਘ ਰਾਜ ਰੱਲਾ, ਆਲ ਇੰਡੀਆ ਪੀਪਲਜ ਫੋਰਮ ਦੇ ਕੌਮੀ ਆਗੂ ਸੁਖਦਰਸ਼ਨ ਨੱਤ ਅਤੇ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਰਾਏ ਨੇ ਮੈਡੀਕਲ ਪ੍ਰੈਕਟੀਸ਼ੀਨਰਾਂ ਨੂੰ 23 ਮਾਰਚ ਦੇ ਸ਼ਹੀਦਾਂ ਦੀ ਸ਼ਹਾਦਤ ਬਾਰੇ ਬੋਲਦਿਆਂ ਦੱਸਿਆਂ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਜਥੇਬੰਦ ਹੋ ਕੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦੀ ਪੁਰਜੋਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਵਿਸ਼ੇ ਦੇ ਵੱਖ ਵੱਖ ਪਹਿਲੂਆਂ ਤੇ ਝਾਕ ਮਾਰਦੇ ਹੋਏ ਸਮਝਣ ਦੀ ਜਰੂਰਤ ਹੈ ਕਿ ਜਥੇਬੰਦ ਹੋਣ ਦੀ ਜਰੂਰਤ ਕਿਉਂ। ਜੇਕਰ ਅਸੀਂ ਆਪਣੇ ਪੂਰਬਲੇ ਅਤੇ ਇਤਿਹਾਸ ਤੇ ਨਜਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਏਥੇ ਦੇ ਜਮਾਤਾਂ ਵਿਚਰ ਰਹੀਆਂ ਹਨ। ਇੱਕ ਕਿਰਤ ਕਰਨ ਵਾਲੀ ਅਤੇ ਦੂਜੀ ਕਿਰਤੀਆਂ ਦੀ ਕਿਰਤ ਦੀ ਲੁੱਟ ਕਰਨ ਵਾਲੀ। ਇਸ ਬਾਰੇ ਬਾਬੇ ਨਾਨਕ ਨੇ ਵੀ ਕਿਰਤ ਕਰਨ ਵਾਲਿਆਂ ਨੂੰ ਭਾਈ ਲਾਲੋ ਅਤੇ ਕਿਰਤ ਦੀ ਲੁੱਟ ਕਰਨ ਵਾਲਿਆਂ ਨੂੰ ਮਲਕ ਭਾਗੋ ਦਾ ਦਰਜਾ ਦਿੱਤਾ ਸੀ। ਸੋ ਅਜੋਕਾ ਸਮਾਂ ਮੰਗ ਕਰਦਾ ਹੈ ਕਿ ਹਰ ਅਦਾਰਾ, ਹਰ ਵਰਗ ਜਥੇਬੰਦ ਹੋਵੇ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਿਰਤੀ ਵਰਗ ਵੱਖ ਵੱਖ ਗਰੁੱਪਾਂ ਵਿੱਚ ਵੰਡਿਆਂ ਪਿਆ ਹੈ। ਇਸਦਾ ਮੁੱਖ ਕਾਰਨ ਕੁਝ ਖੁਦਗਰਜ ਲੋਕ ਆਪਣੇ ਨਿੱਜੀ ਮੁਫਾਦਾਂ ਲਈ ਸੰਗਠਨ ਨੂੰ ਇੱਕਮੁੱਠ ਨਹੀਂ ਰਹਿਣ ਦਿੰਦੇ। ਇਸ ਲਈ ਆਉ ਆਪਾਂ 23 ਮਾਰਚ ਦੇ ਸ਼ਹੀਦਾਂ ਦੀ ਵਿਚਾਰਾਧਾਰਾ ਤੋਂ ਸੇਧ ਲੈ ਕੇ ਅਤੇ ਜਥੇਬੰਦ ਅਸੂਲਾਂ ਤੇ ਪੈਰਾ ਦਿੰਦੇ ਹੋਏ ਆਪਣੀ ਜਥੇਬੰਦੀ ਨੂੰ ਹੋਰ ਮਜਬੂਤ ਕਰਨ ਦਾ ਯਤਨ ਕਰੀਏ। ਸੈਮੀਨਾਰ ਵਿੱਚ ਸ਼ਾਮਿਲ ਮੈਡੀਕਲ ਪ੍ਰੈਕਟੀਸ਼ੀਨਰਾਂ ਨੇ ਖੁਦਕੁਸ਼ੀ ਪੀੜਤ ਲੋੜਵੰਦ ਪਰਿਵਾਰਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਮੁਫਤ ਦੇਣ ਅਤੇ ਸਾਫ ਸੁਥਰੀਆਂ ਸਿਹਤ ਸੇਵਾਵਾਂ ਦੇਣ ਦਾ ਅਹਿਦ ਕੀਤਾ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਕਿਹਾ ਕਿ ਸੂਬੇ ਭਰ ਵਿੱਚ ਜਿਲ੍ਹਾ ਹੈੱਡ ਕੁਆਟਰਾਂ ਤੇ ਐਸੋਸੀਏਸ਼ਨ ਵੱਲੋਂ ਜਥੇਬੰਦਕ ਚੇਤਨਾ ਸੈਮੀਨਾਰ ਕੀਤੇ ਜਾਣਗੇ। ਸੂਬਾ ਆਗੂ ਵੈਦ ਬਲਵੀਰ ਸਿੰਘ, ਜਿਲ੍ਹਾ ਪ੍ਰਧਾਨ ਰਘਵੀਰ ਚੰਦ, ਸਕੱਤਰ ਹਰਚੰਦ ਸਿੰਘ, ਅਸੋਕ ਕੁਮਾਰ, ਗਮਦੂਰ ਸਿੰਘ ਅਤੇ ਬਲਾਕ ਪ੍ਰਧਾਨ ਪ੍ਰੇਮ ਗਰਗ, ਅੰਗਰੇਜ ਸਿੰਘ ਸਾਹਨੇਵਾਲੀ, ਸੱਤਪਾਲ ਰਿਸੀ, ਗਿਆਨ ਅਜਾਦ, ਗੁਰਵਿੰਦਰ ਸਿੰਘ ਚਹਿਲ, ਜਸਵੀਰ ਸਿੰਘ, ਸੰਤੋਖ ਸਿੰਘ, ਸੁਖਵੰਤ ਭੁੱਲਰ, ਸਿਮਰਜੀਤ ਸਿੰਘ ਆਦਿ ਆਗੂਆਂ ਦੇ ਯਤਨਾ ਸਦਕਾ ਸੈਮੀਨਾਰ ਯਾਦਗਾਰੀ ਹੋ ਨਿਬੜਿਆ। ਅੰਤ ਵਿੱਚ ਜੋਸ਼ ਵਿੱਚ ਆਏ ਸਮੂਹ ਮੈਡੀਕਲ ਪ੍ਰੈਕਟੀਸ਼ੀਨਰਾਂ ਨੇ ਅਕਾਸ਼ ਗੰਜਾਊ ਨਾਅਰੇ ਲਗਾ ਕੇ ਸਮਾਪਤੀ ਕੀਤੀ।

NO COMMENTS