ਮਾਨਸਾ 26 ਨਵੰਬਰ ((ਸਾਰਾ ਯਹਾ,ਬਪਸ):ਮੀਡੀਆ ਕਲੱਬ ਸਰਦੂਲਗੜ੍ਹ ਵੱਲੋਂ ਐੱਚ.ਡੀ.ਐੱਫ.ਸੀ. ਬੈਂਕ ਸਰਦੂਲਗੜ੍ਹ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਦੀ ਟੀਮ ਖ਼ੂਨ ਇਕੱਤਰ ਕਰਨ ਲਈ ਅਮਨਦੀਪ ਸਿੰਘ ਅਤੇ ਮੈਡਮ ਸੁਨੈਨਾ ਦੀ ਅਗਵਾਹੀ ਵਿੱਚ ਪਹੁੰਚੀ। ਕੈਂਪ ਦਾ ਉਦਘਾਟਨ ਸੰਜੀਵ ਗੋਇਲ ਡੀ ਐਸ ਪੀ ਸਰਦੂਲਗੜ੍ਹ ਨੇ ਕੀਤਾ ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਸਵੈ-ਇੱਛਕ ਖੂਨਦਾਨੀ ਅਤੇ ਖ਼ੂਨ ਦਾਨ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ ਜਿਨ੍ਹਾਂ ਦੇ ਉੱਦਮਾਂ ਸਦਕਾ ਖੂਨ ਦੀ ਕਮੀ ਨਾਲ ਮਰਨ ਵਾਲਿਆਂ ਵਿਅਕਤੀਆਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਕੈਂਪ ਦੌਰਾਨ ਐੱਚ ਡੀ ਐੱਫ ਸੀ ਬੈਂਕ ਦੇ ਮੈਨੇਜਰ ਰਾਜੇਸ਼ ਕੁਮਾਰ ਅਤੇ ਯੋਗੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ। ਕੈਂਪ ਦੌਰਾਨ 35 ਸਵੈ-ਇੱਛਤ ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ। ਇਸ ਮੌਕੇ ਡਾਕਟਰ ਸੋਹਣ ਲਾਲ ਅਰੋੜਾ,ਜਤਿੰਦਰ ਬੋਬੀ ਜੈਨ, ਗੋਰਾ ਸੋਨੀ, ਗੁਰਪ੍ਰੀਤ ਸਿੰਘ ਭੰਮਾ, ਹਿੰਮਤ ਹਨੀ, ਵਰਿੰਦਰ ਉੱਪਲ, ਕਾਕਾ ਉੱਪਲ, ਸੰਜੂ ਉੱਪਲ, ਰੋਬਿਨਜੀਤ ਆਹਲੂਪੁਰ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।