ਮਾਨਸਾ 10 ਸਤੰਬਰ (ਬਪਸ):ਮਾਨਸਾ ਦੇ ਭੰਗੜਾ ਕੋਚ ਕਿਰਤਪਾਲ ਸਿੰਘ ਕਿਰਤੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਸਹੁਰਾ ਬਲਵੀਰ ਸਿੰਘ (70) ਸੇਵਾ ਮੁਕਤ ਇੰਸਪੈਕਟਰ ਐਫਸੀਆਈ ਦੀ ਮੌਤ ਹੋ ਗਈ । ਇਸ ਦੁੱਖ ਦੀ ਘੜੀ ਵਿਚ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਕ, ਸੱਭਿਆਚਾਰਕ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੇ ਭੰਗੜਾ ਕੋਚ ਕਿਰਤਪਾਲ ਕਿਰਤੀ ਅਤੇ ਸਹੁਰਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਦੀ ਅਪੀਲ ਕੀਤੀ ਹੈ। ਸਵ: ਬਲਬੀਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਮ ਅਰਦਾਸ 15 ਸਤੰਬਰ ਦਿਨ ਅੈਤਵਾਰ ਨੂੰ ਗੁਰਦੁਆਰਾ ਇੱਛਾਪੂਰਕ ਸਾਹਿਬ ਵਾਰਡ ਨੰਬਰ-2 ਵਿਸ਼ਵਕਰਮਾ ਭਵਨ ਵਾਲੀ ਗਲੀ ਮਾਨਸਾ ਵਿਖੇ ਬਾਅਦ ਦੁਪਹਿਰ 12:30 ਵਜੇ ਪਵੇਗਾ।