ਬਾਬਾ ਭਾਈ ਗੁਰਦਾਸ ਜੀ ਦਾ ਸਲਾਨਾ ਮੇਲਾ 4 ਅਪੈ੍ਲ ਦਿਨ ਵੀਰਵਾਰ ਨੂੰ

0
70

ਮਾਨਸਾ 3 ਅਪ੍ਰੈਲ ( ਸਾਰਾ ਯਹਾਂ )ਬਲਜੀਤ ਸ਼ਰਮਾ ਮਾਨਸਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਭਾਈ ਗੁਰਦਾਸ ਜੀ ਦੀ ਸਮਾਧ ਤੇ ਬਾਬਾ ਭਾਈ ਗੁਰਦਾਸ ਜੀ ਦਾ ਸਲਾਨਾ ਮੇਲਾ ਸ੍ਰੀ ਬਾਬਾ ਅੰਮਿ੍ਤ ਮੁਨੀ ਜੀ ਦੀ ਰਹਿਨੁਮਾਈ ਹੇਠ ਮਨਾਇਆ ਜਾ ਰਿਹਾ ਹੈ ਬਾਬਾ ਭਾਈ ਗੁਰਦਾਸ ਜੀ ਦਾ ਇਤਿਹਾਸ ਇਹ ਹੈ ਕਿ ਬਾਬਾ ਭਾਈ ਗੁਰਦਾਸ ਜੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਬਾਬਾ ਭਾਈ ਗੁਰਦਾਸ ਜੀ ਢੀਂਗਰ, ਜਿਲੇ ਦੇ ਰਹਿਣ ਵਾਲੇ ਸਨ ਉਹ ਇਸ ਜਗ੍ਹਾ ਤੇ ਧਾਲੀਵਾਲ ਜੱਟ ਸਿੱਖ ਪਰਿਵਾਰ ਵਿਚ ਵਿਆਹੇ ਸਨ, ਜਦੋਂ ਉਹ ਇਕ ਵਾਰ ਸੁਹਰੇ ਘਰ ਮਾਨਸਾ ਆਪਣੀ ਘਰ ਵਾਲੀ ਨੂੰ ਲੈਣ ਆਏ ਸਨ ਪਰ ਸੁਹਰੇ ਪਰਿਵਾਰ ਨੇ ਉਸ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ , ਜਿਸ ਤੇ ਭਾਈ ਗੁਰਦਾਸ ਆਪਣੇ ਸਹੁਰੇ ਘਰ ਦੇ ਸਾਹਮਣੇ ਧਿਆਨ ਲਗਾ ਕੇ ਬੈਠ ਗਏ! ਪਰ ਕੁਝ ਸਮੇਂ ਬਾਅਦ ਘਰ ਵਾਲੇ ਆਪਣੀ ਲੜਕੀ ਨੂੰ ਭਾਈ ਗੁਰਦਾਸ ਨਾਲ ਭੇਜਣ ਲਈ ਰਾਜ਼ੀ ਹੋ ਗਏ, ਪਰ ਭਾਈ ਗੁਰਦਾਸ ਜੀ ਨੇ ਆਪਣੇ ਨਾਲ ਲੈ ਜਾਣ ਤੋਂ ਇਨਕਾਰ ਕਰ ਦਿਤਾ ਤੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਮੈ ਹੁਣ ਦੁਨੀਆਵੀ ਮੋਹ ਜੀਵਨ ਜੀਆਂ  ਤਿਆਗ ਦਿੱਤਾ ਹੈ , ਭਾਈ ਗੁਰਦਾਸ ਜੀ ਉਥੇ ਬੈਠ ਕੇ ਭਗਤੀ ਕੀਤੀ ਅਤੇ ਉਸ ਥਾਂ ਤੇ ਹੀ ਚੋਲਾ ਛੱਡ ਦਿੱਤਾ ਉਸ ਦਿਨ ਤੋਂ ਉਸ ਸਥਾਨ ਤੇ ਬਾਬਾ ਜੀ ਦੀ ਯਾਦ ਵਿੱਚ  ਸਮਾਧ ਬਾਣ ਗਈ ਬਾਬਾ ਅੰਮਿ੍ਤ ਜੀ ਨੇ ਪਿਛਲੇ ਸਾਲ 14 ਮਾਰਚ2018 ਨੂੰ ਮੇਲੇ ਤੋਂ ਦੋ ਦਿਨ ਪਹਿਲਾਂ ਉਦਾਸੀਨ ਸਪੋਰਟਸ ਕਲੱਬ ਵਲੋਂ ਨੋਜਵਾਨਾਂ ਨੁੂੰ ਸਹੀ ਸੇਹਤ ਦੇਣ ਲਈ ਨਸ਼ਿਆਂ ਨੂੰ ਨਾਂਹ ਕਰਨ ਲਈਂ ਇੱਕ ਨੋਰਥ, ਇੰਡੀਆ ਕਬੱਡੀ ਕੱਪ ਕਰਵਾਇਆ ਸੀ

ਅਤੇ ਇਸ ਵਾਰ ਸਲਾਨਾਂ ਮੇਲਾ ਮਿਤੀ 4 ਅਪੈ੍ਲ ਦਿਨ ਵੀਰਵਾਰ ਚੇਤ ਵਦੀ ਚੌਦਸ ਸਮਾਧ, ਬਾਬਾ ਭਾਈ ਗੁਰਦਾਸ ਜੀ ਤੇ ਲੱਗੇਗਾ ਜਦੋਂ ਤੋਂ ਬਾਬਾ ਭਾਈ ਗੁਰਦਾਸ ਜੀ ਦੀ ਸਮਾਧ ਤੇ ਸ੍ਰੀ ਸ੍ਰੀ 108 ਬਾਬਾ ਅੰਮਿ੍ਤ ਮੁਨੀ ਜੀ ਉਦਾਸੀਨ ਗੱਦੀ ਨਸ਼ੀਨ ਹੋਏ ਹਨ ਉਦੋਂ ਤੋ ਬਾਬਾ ਭਾਈ ਗੁਰਦਾਸ ਜੀ ਦੀ ਸਮਾਧ, ਤੇ ਬਹੁਤ ਸੁਚੱਜੇ ਢੰਗ ਨਾਲ ਕਮੇਟੀ ਬਣਾ ਕੇ ਉਸ ਦਾ ਕੰਮ ਚੱਲ ਰਿਹਾ ਹੈ ਮੇਲੇ ਦੌਰਾਨ  ਆਈਆਂ ਹੋਈਆਂ ਸੰਗਤਾਂ ਨੂੰ ਹਰ ਤਰ੍ਹਾਂ ਦਾ ਯੋਗ ਪ੍ਰਬੰਧ ਕੀਤਾ ਗਿਆ ਹੈ ਅਤੇ ਮੇਲੇ ਵਿੱਚ ਆਈਆਂ ਹੋਈਆਂ ਸੰਗਤਾਂ ਲਈ ਰਵੀ ਬਾਂਸਲ ਸਮਰਾਟ ਸੇਲ ਮੋਬਾਇਲਾ ਵਾਲਿਆਂ ਵਲੋਂ ਹਰ ਸਾਲ ਦੀ ਤਰ੍ਹਾਂ ਅਤੁੱਟ ਲੰਗਰ ਵਰਤਿਆ ਜਾਵੇਗਾ ਅਤੇ ਲੀਲਾ ਰਾਮ ਬਠਿੰਡਾ ਤੇ ਸੁਰਿੰਦਰ ਮੀਰਪੁਰੀਆ ਸਾਬਕਾ ਪ੍ਰਧਾਨ ਮੰਤਰੀ ਅੱਗਰਵਾਲ ਸਭਾ ਮਾਨਸਾ ਵਲੋਂ ਵੀ ਲ਼ੰਗਰ ਲਗਾਇਆ ਜਾਵੇਗਾ ਅਤੇ ਹਰ ਸਾਲ ਭਾਰੀ ਮੇਲਾ ਭਾਰਦਾ ਹੈ ਬਾਬਾ ਭਾਈ ਗੁਰਦਾਸ ਜੀ ਦੀ ਸਮਾਧ ਤੇ ਆਏ ਹੋਏ ਸੰਗਤਾਂ ਦੀਆਂ ਹਰ ਮਨੋਕਾਮਨਾ਼ਂ ਪੂਰੀਆਂ ਹੁੰਦੀਆਂ ਹਨ!  ਅਤੇ ਹਰ ਅੈਤਵਾਰ ਨੂੰ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ !

NO COMMENTS