ਬਠਿੰਡਾ (ਸਾਰਾ ਯਹਾ) — ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਦੇ ਬਾਅਦ ਸੁਖਪਾਲ ਖਹਿਰਾ ਅੱਜ ਬਠਿੰਡਾ ਵਿਖੇ ਥਰਮਲ ਸਟੇਡੀਅਮ ‘ਚ ਕਨਵੈਨਸ਼ਨ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਹਾਈਕਮਾਂਡ ਦੇ ਵਿਰੋਧ ਦੇ ਬਾਵਜੂਦ ਇਸ ਰੈਲੀ ‘ਚ ਖਹਿਰਾ ਸਮੇਤ 7 ਵਿਧਾਇਕ ਪਹੁੰਚ ਰਹੇ ਹਨ। ਇਸ ਕਨਵੈਨਸ਼ਨ ‘ਚ ਵੱਡੀ ਗਿਣਤੀ ‘ਚ ‘ਆਪ’ ਵਲੰਟੀਅਰ ਵੀ ਪਹੁੰਚ ਰਹੇ ਹਨ।