ਪੰਜਾਬ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਪੰਜਾਬ ਰਾਜ ਸਕੂਲ ਖੇਡਾਂ ਚ ਸ਼ਾਨਦਾਰ ਪ੍ਰਦਰਸ਼ਨ

0
16

ਮਾਨਸਾ  9 ਅਕਤੂਬਰ ((ਸਾਰਾ ਯਹਾ,ਬਪਸ):ਪਿਛਲੇ ਦਿਨੀਂ ਸ੍ਰੀ ਅਮ੍ਰਿਤਸਰ ਸਾਹਿਬ  ਵਿਖੇ ਹੋਈਆਂ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਪੰਜਾਬ ਕਾਨਵੈਂਟ ਸਕੂਲ ਝੁਨੀਰ ਦੇ 9 ਵਿਦਿਆਰਥੀਆਂ ਨੇ ਭਾਗ ਲਿਆ ।ਜਾਣਕਾਰੀ ਦਿੰਦਿਆਂ ਸਕੂਲ ਦੇ ਡੀ .ਪੀ .ਈ ਗੁਰਦੀਪ ਸਿੰਘ ਨੇ ਦੱਸਿਆ ਕਿ ਸਕੂਲ ਦੇ 9 ਵਿੱਦਿਆਰਥੀਆ ਨੇ ਪੈਨਸਿਕ ਸਲਾਟ ਖੇਡ ਵਿੱਚ ਭਾਗ ਲੈਦਿਆ ਚੰਗਾ ਪ੍ਰਦਰਸਨ ਕੀਤਾ । ਇੰਨਾ ਮੁਕਾਬਲਿਆਂ ਦੌਰਾਨ  ਅਮਨਦੀਪ ਸਿੰਘ ਨੇ ਅੰਡਰ ਵਰਗ  14 ਸਾਲ (46 ਕਿੱਲੋ), ਹਰਮਨ ਸਿੰਘ ਵਰਗ ਅੰਡਰ 14 ਸਾਲ (33 ਕਿੱਲੋ),  ਪ੍ਰੀਤ ਅਰਮਾਨ ਵਰਗ ਅੰਡਰ 12 ਸਾਲ (38 ਕਿੱਲੋ) ਅਤੇ ਰਾਜਦੀਪ ਸਿੰਘ ਅੰਡਰ 17 ਸਾਲ (53 ਕਿੱਲੋ) ਵਿੱਚ ਗੋਲਡ ਮੈਡਲ ਪ੍ਰਾਪਤ ਕੀਤੇ ਅਤੇ ਬਾਕੀ ਪੰਜ ਵਿੱਦਿਆਰਥੀਆ ਵਿੱਚੋ ਤਿੰਨ ਨੂੰ ਚਾਂਦੀ ਦੇ ਮੈਡਲ ਅਤੇ 2 ਵਿੱਦਿਆਰਥੀਆ ਨੇ ਕਾਂਸੀ ਦੇ  ਮੈਡਲ ਪ੍ਰਾਪਤ ਕੀਤੇ।ਸਕੂਲ ਦੇ ਪ੍ਰਿੰਸੀਪਲ ਪੱਲਵੀ ਅਰੋੜਾ ਨੇ ਜੇਤੂ ਵਿੱਦਿਆਰਥੀਆ ਨੂੰ ਸੁਭ-ਕਾਮਨਾਵਾਂ ਦਿੱਤੀਆਂ। ਇਸ ਮੋਕੇ ਸਮੂਹ ਸਕੂਲ ਸਟਾਫ਼ ਅਤੇ ਵਿੱਦਿਆਰਥੀ ਹਾਜਰ ਸਨ।

NO COMMENTS