ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ.ਾਪ ਵਰਕਰਜ. ਯੂਨੀਅਨ ਜੋਨ ਮਾਨਸਾ ਦੀ ਮੀਟਿੰਗ ਜਥੇਬੰਦੀ ਦੇ ਮੁੱਖ ਸਲਾਹਕਾਰ ਰਾਮ ਗੋਪਾਲ ਸਰਮਾਂ ਦੀ ਪ੍ਰਧਾਨਗੀ ਹੇਠ ਐਸ.ਡੀ.ਓ. ਬੁਢਲਾਡਾ ਨਾਲ ਮੁਲਾਜਮ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ| ਮੀਟਿੰਗ ਵਿੱਚ ਐਸ.ਡੀ.ਓ. ਵੱਲੋਂ ਵਰਕਰਾਂ ਦੀਆਂ ਜਾਇਜ ਮੰਗਾਂ ਨੂੰ ਤਰੁੰਤ ਸਵੀਕਾਰ ਕਰ ਲਿਆ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਕਿਸੇ ਦੀ ਬਦਲੀ ਬਿਨਾਂ ਸਹਿਮਤੀ ਤੇ ਨਹੀ ਕੀਤੀ ਜਾਵੇਗੀ ਅਤੇ ਸਕੀਮਾਂ ਤੇ ਚਲਦੇ ਨਜਾਇਜ. ਕੁਨੈਕਸ.ਨਾਂ ਨੂੰ ਕਾਰਵਾਈ ਕਰਕੇ ਤਰੁੰਤ ਕਟਵਾ ਦਿੱਤਾ ਜਾਵੇਗਾ| ਮੀਟਿੰਗ ਵਿੱਚ ਸੂਬਾਈ ਆਗੂ ਸੁਖਮੰਦਰ ਸਿੰਘ ਧਾਲੀਵਾਲ, ਜਰਨੈਲ ਸਿੰਘ ਮੰਦਰਾਂ, ਲਖਵਿੰਦਰ ਸਿੰਘ ਲੱਧੂਵਾਸ, ਦਰਸ.ਨ ਸਿੰਘ ਨੰਗਲ ਕਲਾਂ, ਸੁਖਦੇਵ ਸਿੰਘ ਕੋਟਲੀ, ਬਖਸੀਸ ਸਿੰਘ ਸੇਰਖਾਂ, ਦਰਸ.ਨ ਸਿੰਘ ਮੰਦਰਾਂ ਨੇ ਭਾਗ ਲਿਆ| ਇੱਕ ਵੱਖਰੇ ਬਿਆਨ ਰਾਹੀ ਜਥੇਬੰਦੀ ਵੱਲੋਂ ਸੰਘਰਸ. ਦੀ ਹਮਾਇਤ ਕੀਤੀ ਗਈ| ਮੁਲਾਜਮ ਆਗੂਆਂ ਤੇ ਬਣਾਏ ਕੇਸਾਂ ਦੀ ਨਿਖੇਧੀ ਕੀਤੀ ਗਈ| ਮੰਗ ਕੀਤੀ ਗਈ ਕਿ ਮੁਲਾਜਮ ਆਗੂਆਂ ਤੇ ਬਣਾਏ ਝੂਠੇ ਕੇਸ ਰੱਦ ਕੀਤੇ ਜਾਣ| ਜੇਕਰ ਝੂਠੇ ਕੇਸ ਰੱਦ ਨਾ ਕੀਤੇ ਗਏ ਮਾਨਸਾ ਜੋਨ ਵੱਲੋਂ ਵੱਡੀ ਗਿਣਤੀ ਵਿੱਚ ਵਰਕਰ ਬਰਨਾਲਾ ਵਿਖੇ ਚੱਲ ਰਹੇ ਸੰਘਰਸ. ਵਿੱਚ ਸਾਮਲ ਹੋਣਗੇ| ਇਹ ਪ੍ਰੈਸ ਬਿਆਨ ਰਾਮ ਗੋਪਾਲ ਸਰਮਾਂ ਨੇ ਲਿਖਤੀ ਰੂਪ ਵਿੱਚ ਪ੍ਰੈਸ ਨੂੰ ਦਿੱਤਾ|