ਨਾਇਬ ਤਹਿਸੀਲਦਾਰ ਨੂੰ ਦਿੱਤੀ ਵਿਦਾਇਗੀ ਪਾਰਟੀ

0
247

ਬੁਢਲਾਡਾ 26 ਨਵੰਬਰ(ਅਮਨ ਮਹਿਤਾ)- ਸਥਾਨਕ ਤਹਿਸੀਲ ਦਫਤਰ ਵਿਖੇ ਕੰਨਗੋ ਤੋਂ ਨਵੇ ਬਣੇ ਨਾਇਬ ਤਹਿਸੀਲਦਾਰ ਗੁਰਜੀਤ ਸਿੰਘ ਢਿੱਲੋਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਮੁਲਾਜਮਾਂ ਵੱਲੋਂ ਵਿਦਾਇਗੀ ਪਾਰਟੀ ਦੌਰਾਨ ਗੁਰਜੀਤ ਸਿੰਘ ਢਿੱਲੋਂ ਵੱਲੋਂ ਮਹਿਕਮੇ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਦੀ ਸਲਾਘਾ ਕੀਤੀ ਉੱਥੇ ਉਨ੍ਹਾਂ ਨੂੰ ਸਨਾਮਨਿਤ ਵੀ ਕੀਤਾ ਗਿਆ। ਐੱਸHਡੀHਐੱਮH ਅਦਿੱਤਯ ਡੇਚਲਵਾਲ ਵੱਲੋਂ ਵੀ ਵਿਸ਼ੇਸ਼ ਰੂਪ ਵਿੱਚ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ,ਹਲਕਾ ਪਟਵਾਰੀ ਰਾਮ ਮੋਹਨ, ਜਸਪ੍ਰੀਤ ਸਿੰਘ, ਮੱਘਰ ਸਿੰਘ,ਰਣਦੀਪ ਕੁਮਾਰ ਰੀਡਰ ਆਦਿ ਹਾਜਿਰ ਸਨ।

NO COMMENTS