ਨਵੀ ਚੁੰਬਕੀ ਚਿਕਤਸਕ ਵਿਧੀਆਂ ਰਾਹੀਂ ਲੋਕਾਂ ਦਾ ਇਲਾਜ ਕਰਨਗੇ

0
39

ਬੁਢਲਾਡਾ 23 ਨਵੰਬਰ(ਅਮਨ ਮਹਿਤਾ): ਚੁੰਬਕੀ ਪ੍ਰਣਾਲੀ ਰਾਹੀਂ ਬਿਮਾਰੀਆਂ ਦਾ ਇਲਾਜ ਕਰਨ ਵਾਲੇ ਇਸ ਇਲਾਕੇ ਦੇ ਸਮਾਜ ਸੇਵੀ ਕੇਵਲ ਗਰਗ ਵੱਲੋਂ ਮਹਾ ਚੁੰਬਕੀ ਚਿਕਤਸਕ ਸੰਮੇਲਨ ਨੇਪਾਲ ਵਿੱਚ ਹਿੱਸਾ ਲੈਣ ਉਪਰੰਤ ਸ਼ਹਿਰ ਵਿੱਚ ਪਹੁੰਚਣ ਤੇ ਅੱਜ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਵਾਗਤ ਕੀਤਾ ਗਿਆ. ਉਨ੍ਹਾਂ ਦੱਸਿਆ ਕਿ ਨੇਪਾਲ 10 ਦਿਨਾਂ ਕੈਂਪ ਦੌਰਾਨ ਵਿਸ਼ਵ ਪੱਧਰ ਦੇ ਚੁੰਬਕੀ ਚਿਕਤਸਕ ਮਾਹਰਾਂ ਨੇ ਹਿੱਸਾ ਲਿਆ ਜਿੱਥੇ ਚੁੰਬਕੀ ਪ੍ਰਣਾਲੀ ਰਾਹੀਂ ਵੱਖ ਵੱਖ ਬਿਮਾਰੀਆਂ ਦੇ ਇਲਾਜ ਲਈ ਆਧੁਨਿਕ ਤਰੀਕੇ ਦੱਸੇ ਗਏ. ਉਨ੍ਹਾਂ ਦੱਸਿਆ ਕਿ ਮਾਨਸਾ ਜਿਲ੍ਹੇ ਅੰਦਰ ਉਹ ਲੰਬੇ ਸਮੇਂ ਤੋਂ ਵੱਖ ਵੱਖ ਪਿੰਡਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮੁਫਤ ਕੈਂਪ ਲਗਾਏ ਜਾ ਚੁੱਕੇ ਹਨ. ਉਨ੍ਹਾਂ ਕਿਹਾ ਕਿ ਨੇਪਾਲ ਕੈਂਪ ਦੌਰਾਨ ਨਵੀ ਚੁੰਬਕੀ ਚਿਕਤਸਕ ਵਿਧੀ ਦੇ ਲੋਕਾਂ ਨੂੰ ਲਾਭ ਦੇਣ ਲਈ ਮੁਫਤ ਕੇਪਾਂ ਦਾ ਆਯੋਜਨ ਵੀ ਕਰਨਗੇ. ਇਸ ਮੌਕੇ ਤੇ ਜ਼ਸਵੰਤ ਸਿੰਗਲਾ, ਸ਼ਤੀਸ਼ ਗੋਇਲ, ਰਘੂਨਾਥ ਸਿੰਗਲਾ, ਵਿਨੋਦ ਗੋਇਲ, ਰਿਸ਼ੀ ਪਾਲ, ਸੀਤਾ ਰਾਮ, ਡਾ. ਪੂਨਮ ਸ਼ਰਮਾ ਆਦਿ ਹਾਜ਼ਰ ਸਨ.

NO COMMENTS