ਬੁਢਲਾਡਾ 5, ਦਸੰਬਰ(ਅਮਨ ਮਹਿਤਾ ) ਸਥਾਨਕ ਨਗਰ ਕੋਸਲ ਵੱਲੋਂ ਅੱਜ ਐਸ ਡੀ ਐਮ ਬੁਢਲਾਡਾ ਦੀ ਅਦਾਲਤ ਵਿੱਚ ਚੱਲ ਰਹੇ ਨਜ਼ਾਇਜ਼ ਤੌਰ ਤੇ ਲੋਕਾਂ ਵੱਲੋਂ ਕੋਸਲ ਦੀ ਜਾਇਦਾਦ ਤੇ ਕੀਤੇ ਨਜ਼ਾਇਜ਼ ਕਬਜਿਆਂ ਨੂੰ ਹਟਾਉਣ ਲਈ ਕਾਰਵਾਈ ਅਮਲ ਵਿੱਚ ਲਿਆਉਦੀਆਂ ਕਾਰਜਸਾਧਕ ਅਫਸਰ ਵਿਜੈ ਜਿੰਦਲ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕਰੋੜਾ ਰੁਪਏ ਦੀ ਜਾਇਦਾਦ ਜ਼ੋ ਚੱਕ ਭਾਈਕੇ ਰੋਡ ਚਰਚ ਦੇ ਪਿਛਲੇ ਪਾਸੇ, ਬੱਛੂਆਣਾ ਰੋਡ ਗੁਰੁੂ ਨਾਨਕ ਕਾਲਜ ਦੇ ਪਿਛਲੇ ਪਾਸੇ ਪਾਧਰੀ ਸਕੂਲ ਦੇ ਪਿਛਲੇ ਪਾਸੇ, ਸ਼ੂਗਰ ਮਿੱਲ ਦੇ ਪਿਛਲੇ ਪਾਸੇ, ਕੁਲਾਣਾ ਰੋਡ ਨੇੜੇ ਡੰਪ ਦੇ ਨਜ਼ਦੀਕ, ਕੁਲਾਣਾ ਰੋਡ ਨੇੜੇ ਫਾਟਕ ਦੇ ਨਜ਼ਦੀਕ, ਬੀਰੋਕੇ ਬ੍ਰਾਚ ਮੇਨ ਬੁਢਲਾਡਾ ਰੋਡ, ਬੱਸ ਸਟੈਡ ਰੋਡ ਨੇੜੇ ਡਾ. ਜਨਕ ਦਾ ਹਸਪਤਾਲ ਆਦਿ ਜ਼ਮੀਨਾਂ ਦਾ ਕਬਜਾ ਬੁਰਜੀਆ ਲਾ ਕੇ ਆਪਣੇ ਕਬਜ਼ੇ ਵਿੱਚ ਕਰ ਲਈ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ. ਇਸ ਮੌਕੇ ਤੇ ਵੱਡੀ ਤਦਾਦ ਵਿੱਚ ਕੋਸਲ ਦੇ ਕਰਮਚਾਰੀਆਂ ਤੋਂ ਇਲਾਵਾ ਜੇ ਈ ਬੇਅੰਤ ਸਿੰਘ, ਧੀਰਜ ਕੁਮਾਰ, ਦਰਸ਼ਨ ਸਿੰਘ ਆਦਿ ਹਾਜ਼ਰ ਸਨ. ਮੌਕੇ ਤੇ ਕਈ ਨਜ਼ਾਇਜ਼ ਜਗ੍ਹਾ ਤੇ ਹੋਏ ਕਬਜ਼ਿਆ ਨੂੰ ਢਹਿ ਢੇਰੀ ਵੀ ਕੀਤਾ ਗਿਆ. ਫੋਟੋ: ਬੁਢਲਾਡਾ: ਕਬਜ਼ਾ ਕਰਨ ਉਪਰੰਤ ਬੁਰਜੀ ਦੇ ਨਜ਼ਦੀਕ ਖੜੇ ਕਾਰਜਸਾਧਕ ਅਫਸਰ ਅਤੇ ਮਾਲ ਵਿਭਾਗ ਦੇ ਅਧਿਕਾਰੀ.