ਟੋਕਿਓ (ਸਾਰਾ ਯਹਾ)— ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਦੀ ਦੱਖਣੀ ਜਾਪਾਨ ਵਿਚ ਮੌਤ ਹੋ ਗਈ। ਉਨ੍ਹਾਂ ਦੀ ਉਮਰ 117 ਸਾਲ ਸੀ। ਕਿਕਾਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਬੀ ਤਾਜੀਮਾ ਦੀ ਕੱਲ ਰਾਤ ਕਰੀਬ 8 ਵਜੇ ਹਸਪਤਾਲ ਵਿਚ ਮੌਤ ਹੋ ਗਈ। ਉਹ ਇੱਥੇ ਜਨਵਰੀ ਤੋਂ ਭਰਤੀ ਸੀ। ਨਬੀ ਦਾ ਜਨਮ 4 ਅਗਸਤ 1900 ਵਿਚ ਹੋਇਆ ਸੀ। ਉਨ੍ਹਾਂ ਦੇ ਕਥਿਤ ਤੌਰ ‘ਤੇ (ਗ੍ਰੇਟ ਗ੍ਰੇਟ ਗ੍ਰੇਟ ਗ੍ਰੈਂਡ ਚਿਲਡਰਨ ਸਮੇਤ) 160 ਤੋਂ ਜ਼ਿਆਦਾ ਵੰਸ਼ਜ ਸਨ। ਉਨ੍ਹਾਂ ਦਾ ਸ਼ਹਿਰ ਕਿਕਾਈ ਜਾਪਾਨ ਦੇ ਚਾਰ ਮੁੱਖ ਟਾਪੂਆਂ ਦੇ ਦੱਖਣੀ ਹਿੱਸੇ ਕਿਊਸ਼ੂ ‘ਤੇ ਕਾਗੋਸ਼ਿਮਾ ਸੂਬੇ ਵਿਚ ਸਥਿਤ ਹੈ। ਕਰੀਬ 7 ਮਹੀਨੇ ਪਹਿਲਾਂ ਵਾਇਲੇਟ ਬ੍ਰਾਊਨ ਦੀ ਜਮੈਕਾ ਵਿਚ ਮੌਤ ਹੋਣ ਮਗਰੋਂ ਉਨ੍ਹਾਂ ਨੂੰ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਹੋਣ ਦਾ ਤਮਗਾ ਮਿਲਿਆ ਸੀ। ਵਾਇਲੇਟ ਦੀ ਮੌਤ ਵੀ 117 ਸਾਲ ਦੀ ਉਮਰ ਵਿਚ ਹੋਈ ਸੀ। ਅਮਰੀਕਾ ਸਥਿਤ ‘ਗੇਰੋਨੋਲੌਜੀ ਰਿਸਰਚ ਗਰੁੱਪ’ ਦਾ ਕਹਿਣਾ ਹੈ ਕਿ ਹੁਣ ਜਾਪਾਨ ਦੀ ਹੀ ਇਕ ਹੋਰ ਔਰਤ ਸ਼ਿਯੋ ਯੋਸ਼ਿਦਾ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਹੈ। ਉਨ੍ਹਾਂ ਦੀ ਉਮਰ 116 ਸਾਲ ਹੈ।
EDITED BY : SARA YAHA PUNJABI NEWS