ਗਣਤੰਤਰਤਾ ਦਿਹਾੜੇ ਮੌਕੇ ਹੋਣ ਵਾਲੇ ਸਭਿਆਚਾਰਕ ਪ੍ਰੋਗਰਾਮ ਦੀ ਹੋਈ ਪਹਿਲੀ ਰਿਹਰਸਲ

0
34

ਮਾਨਸਾ, 17 ਜਨਵਰੀ(ਸਾਰਾ ਯਹਾ,ਬਲਜੀਤ ਸ਼ਰਮਾ)) : 26 ਜਨਵਰੀ ਗਣਤੰਤਰਤਾ ਦਿਹਾੜੇ ਸਬੰਧੀ ਸਭਿਆਚਾਰਕ ਪ੍ਰੋਗਰਾਮਾਂ ਦੀ ਰਿਹਰਸਲ ਅੱਜ ਸਥਾਨਕ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੀ ਗਈ। ਇਸ ਪਹਿਲੀ ਰਿਹਰਸਲ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀਮਤੀ ਰਾਜਵੰਤ ਕੌਰ ਦੀ ਪ੍ਰਧਾਨਗੀ ਹੇਠ ਸਭਿਆਚਾਰ ਪ੍ਰੋਗਰਾਮ ਚੋਣ ਕਮੇਟੀ ਵੱਲੋਂ ਗਣਤੰਤਰਤਾ ਦਿਹਾੜੇ ਹੋਣ ਵਾਲੀਆਂ ਸਭਿਆਚਾਰਕ ਵੰਨਗੀਆਂ ਨੂੰ ਦੇਖਿਆ ਗਿਆ। ਪਹਿਲੀ ਰਿਹਰਸਲ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕ) ਮਾਨਸਾ, ਡੀ.ਏ.ਵੀ. ਸਕੂਲ ਮਾਨਸਾ, ਮਾਈ ਨਿੱਕੋ ਦੇਵੀ ਸਕੂਲ ਮਾਨਸਾ, ਪੁਲਿਸ ਪਬਲਿਕ ਸਕੂਲ ਮਾਨਸਾ, ਸੈਂਟ ਜ਼ੇਵੀਅਰ ਸਕੂਲ ਦੇ ਕਰੀਬ 450 ਵਿਦਿਆਰਥੀਆਂ ਨੇ ਦੇਸ਼ ਭਗਤੀ ਅਤੇ ਸਭਿਆਚਾਰ ਨਾਲ ਰੰਗੀਆਂ ਹੋਈਆਂ ਕੋਰਿਓਗ੍ਰਾਫ਼ੀਆਂ ਨੂੰ ਪੇਸ਼ ਕੀਤਾ। ਰਿਹਰਸਲ ਉਪਰੰਤ ਵੱਖ-ਵੱਖ ਸਕੂਲਾਂ ਨਾਲ ਆਏ ਟੀਮ ਇੰਚਾਰਜਾਂ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਰਾਜਵੰਤ ਕੌਰ ਨੇ ਇਸ ਸਮਾਰੋਹ ਨੂੰ ਉਤਸ਼ਾਹ ਤੇ ਸੁਚੱਜੇ ਢੰਗ ਨਾਲ ਮਨਾਉਣ ਲਈ ਹਦਾਇਤ ਕਰਦਿਆਂ ਕਿਹਾ ਕਿ ਪਹਿਲੀ ਰਿਹਰਸਲ ਦੌਰਾਨ ਜੋ ਕਮੀਆਂ-ਪੇਸ਼ੀਆਂ ਸਾਹਮਣੇ

ਆਈਆਂ, ਉਨ੍ਹਾਂ ਨੂੰ ਦੂਰ ਕੀਤਾ ਜਾਵੇ ਅਤੇ ਫੁੱਲ ਡਰੈਸ ਰਿਹਰਸਲ ਤੇ ਗਣਤੰਤਰਤਾ ਦਿਹਾੜੇ ਮੌਕੇ ਸਭਿਆਚਾਰਕ ਪ੍ਰੋਗਰਾਮ ਵਿਚ ਕੋਈ ਕਮੀ-ਪੇਸ਼ੀ ਨਾ ਰਹਿਣ ਦਿੱਤੀ ਜਾਵੇ। ਉਨ੍ਹਾਂ ਪਹਿਲੀ ਰਿਹਰਸਲ ਦੌਰਾਨ ਬੱਚਿਆਂ ਵੱਲੋਂ ਦਿਖਾਏ ਗਏ ਉਤਸ਼ਾਹ ਅਤੇ ਜੋਸ਼ ਦੀ ਵੀ ਸ਼ਲਾਘਾ ਕੀਤੀ।ਇਸ ਮੌਕੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਪ੍ਰੋਫੈਸਰ ਸ਼੍ਰੀਮਤੀ ਸੁਪਨਦੀਪ ਕੌਰ, ਸ਼੍ਰੀ ਨਰਿੰਦਰ ਮੋਹਲ, ਸ਼੍ਰੀ ਰਾਹੁਲ ਮੋਦਗਿਲ, ਸ਼੍ਰੀ ਗੁਰਪਿਆਰ ਸਿੰਘ, ਸ਼੍ਰੀ ਰਾਜੀਵ ਕੁਮਾਰ, ਡਾ. ਨੀਰੂ ਸ਼ਰਮਾ, ਸ਼੍ਰੀ ਸੁਖਦਰਸ਼ਨ ਸਿੰਘ, ਸ਼੍ਰੀਮਤੀ ਸਤਨਾਮ ਕੌਰ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਗੁਰਮੀਤ ਕੌਰ, ਸ਼੍ਰੀਮਤੀ ਬੇਅੰਤ ਕੌਰ, ਸ਼੍ਰੀਮਤੀ ਵਿੱਕੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।

NO COMMENTS