ਕੈਪਟਨ ਦੇ ਨਿਵੇਸ਼ ਸੰਮੇਲਨ ‘ਚ ਪਹੁੰਚਿਆ ਫਰਿਆਦੀ, ਅਫਸਰਾਂ ਦੇ ਉੱਡੇ ਹੋਸ਼

0
85

ਚੰਡੀਗੜ੍ਹ: ਮੁਹਾਲੀ ਵਿਖੇ ਕਰਵਾਏ ਜਾ ਰਹੇ ਪ੍ਰੋਗ੍ਰੈਸਿਵ ਨਿਵੇਸ਼ ਸੰਮੇਲਨ ਵਿੱਚ ਅੱਜ ਉਸ ਵੇਲੇ ਅਫਸਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਇੱਕ ਫਰਿਆਦੀ ਮੁੰਡਾ ਸਿੱਧਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾ ਮਿਲਿਆ। ਡੇਰਾਬੱਸੀ ਦਾ ਇੱਕ ਨੌਜਵਾਨ ਦੁਕਾਨ ‘ਤੇ ਕਬਜ਼ੇ ਤੋਂ ਪ੍ਰੇਸ਼ਾਨ ਸੀ। ਉਸ ਦੀ ਕਿਧਰੇ ਸੁਣਵਾਈ ਨਹੀਂ ਹੋ ਰਹੀ ਸੀ। ਉਸ ਸਿੱਧਾ ਮੁੱਖ ਮੰਤਰੀ ਦੇ ਦਰਬਾਰ ਜਾ ਪਹੁੰਚਿਆ ਪਰ ਨਿਵੇਸ਼ ਸੰਮੇਲਨ ਹੋਣ ਕਰਕੇ ਅਫਸਰ ਘਬਰਾ ਗਏ।

ਨੌਜਵਾਨ ਆਪਣੀ ਸਮੱਸਿਆ ਦਾ ਹੱਲ ਭਾਲਦੇ ਹੋਏ ਕੈਪਟਨ ਅਮਰਿੰਦਰ ਕੋਲ ਸਟੇਜ ਉੱਤੇ ਜਾ ਪਹੁੰਚਿਆ। ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਪੂਰੀ ਗੱਲ ਕਹਿਣ ਤੋਂ ਬਾਅਦ ਉਸ ਨੂੰ ਸੀਐਮ ਸਿਕਿਓਰਿਟੀ ਨੇ ਹਿਰਾਸਤ ਵਿੱਚ ਲੈ ਲਿਆ। ਕਾਫੀ ਸਮੇਂ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਉਸ ਨੂੰ ਸਿਕਿਓਰਿਟੀ ਆਪਣੇ ਨਾਲ ਹੀ ਲੈ ਗਈ।

ਮੁਹਾਲੀ ਦੇ ਐਸਐਸਪੀ ਕੁਲਦੀਪ ਚਹਿਲ ਦਾ ਕਹਿਣਾ ਹੈ ਕਿ ਉਸ ਦੀ ਦਿੱਕਤ ਅਦਾਲਤ ਹੀ ਦੂਰ ਕਰ ਸਕਦੀ ਹੈ ਕਿਉਂਕਿ ਜਿਸ ਦੁਕਾਨ ‘ਤੇ ਉਹ ਕਬਜ਼ੇ ਦੀ ਗੱਲ ਕਰ ਰਿਹਾ ਹੈ, ਉਹ ਮਾਮਲਾ ਅਦਾਲਤ ਵਿੱਚ ਹੈ। ਅਦਾਲਤ ਵੱਲੋਂ ਹੀ ਇਹ ਨਿਰਦੇਸ਼ ਕੀਤੇ ਗਏ ਹਨ।

NO COMMENTS