ਕੇਜਰੀਵਾਲ ਨੇ ਫਸਾਏ ਬੈਂਸ ਭਰਾਵਾਂ ਨਾਲ ਸਿੰਙ

0
5

ਚੰਡੀਗੜ੍ਹ(ਸਾਰਾ ਯਹਾ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੈਂਸ ਭਰਾਵਾਂ ‘ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਉਨ੍ਹਾਂ ਬੈਂਸ ਭਰਾਵਾਂ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ। ਕੇਜਰੀਵਾਲ ਨੇ ‘ਸਾਰਾ ਯਹਾ’ ਦੇ ਉਸ ਟਵੀਟ ਨੂੰ ਰੀਟਵੀਟ ਕੀਤਾ ਜਿਸ ਵਿੱਚ ਬੈਂਸ ਨੇ ਨਵੇਂ ਬਣੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੂੰ ਪਾਰਟੀ ਦਾ ‘ਪੱਪੂ’ ਦੱਸਿਆ ਸੀ।

ਕੇਜਰੀਵਾਲ ਨੇ ‘ਸਾਰਾ ਯਹਾ’ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਕਿਹਾ ਕਿ ਬੈਂਸ ਭਰਾਵਾਂ ਦੀ ਦਲਿਤ ਸਮਾਜ ਪ੍ਰਤੀ ਅਜਿਹੀ ਸੋਚ ਸ਼ਰਮਨਾਕ ਹੈ। ਕੇਜਰੀਵਾਲ ਨੇ ਬੈਂਸਾਂ ਨੂੰ ਅਕਾਲੀ-ਭਾਜਪਾ ਤੇ ਕਾਂਗਰਸ ਨਾਲ ਮੇਲਦਿਆਂ ਕਿਹਾ ਕਿ ਇਨ੍ਹਾਂ ਦੀ ਪੂਰੇ ਦਲਿਤ ਸਮਾਜ ਪ੍ਰਤੀ ਅਜਿਹੀ ਗੰਦੀ ਸੋਚ ਹੈ ਤੇ ਇਹ ਲੋਕ ਦਲਿਤਾਂ ‘ਤੇ ਹਮੇਸ਼ਾ ਜ਼ੁਲਮ ਕਰਦੇ ਆ ਰਹੇ ਹਨ।

Arvind Kejriwal

@ArvindKejriwal

बैंस भाईयों की दलित समाज के प्रति ऐसी घटिया सोच है। बेहद शर्मनाक।

बैंस पूरे दलित समाज से माफ़ी माँगें

भाजपा, कोंग्रेस, अकाली दल और बैंस की पूरे दलित समाज के प्रति ऐसी ही गंदी सोच है। ये लोग दलित समाज पर हमेशा जुर्म करते आए।

इसी सोच के ख़िलाफ़ “आप” ने दलित को LOP बनाया है

ਚੀਮਾ ‘ਆਪ’ ਦਾ ‘ਪੱਪੂ’: ਬੈਂਸ

more at https://goo.gl/zt9Br8  https://goo.gl/zt9Br8 

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਸੋਚ ਵਿਰੁੱਧ ਉਨ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਦਾ ਅਹੁਦਾ ਦਲਿਤ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੈਂਸ ਭਰਾ ਆਪਣੇ ਇਸ ਬਿਆਨ ‘ਤੇ ਪੂਰੇ ਦਲਿਤ ਸਮਾਜ ਤੋਂ ਮੁਆਫ਼ੀ ਮੰਗਣ। ਦਰਅਸਲ, ਬੀਤੀ 28 ਜੁਲਾਈ ਨੂੰ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਨੇ ਆਮ ਆਦਮੀ ਪਾਰਟੀ ਹਾਈਕਮਾਨ ਵੱਲੋਂ ਨਵੇਂ ਲਾਏ ਵਿਰੋਧੀ ਧਿਰ ਦੇ ਨੇਤਾ ਨੂੰ ਪੱਪੂ ਕਰਾਰ ਦਿੱਤਾ ਸੀ।

AAP Punjab

@AAPPunjab

ਚੀਮਾ ‘ਆਪ’ ਦਾ ‘ਪੱਪੂ’: ਬੈਂਸ

more at https://goo.gl/zt9Br8  https://goo.gl/zt9Br8 

ਬੈਂਸ ਨੇ ‘ਸਾਰਾ ਯਹਾ’ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ‘ਆਪ’ ਹਾਈਕਮਾਨ ਨੂੰ ਪੱਪੂਆਂ ਦੀ ਲੋੜ ਹੈ, ਜੋ ਚੁੱਪ-ਚਾਪ ਉਨ੍ਹਾਂ ਦੇ ਹੁਕਮ ਮੰਨਦੇ ਰਹਿਣ। ਬੈਂਸ ਦਾ ਇਹ ਬਿਆਨ ‘ਆਪ’ ਦੇ ਪੰਜਾਬ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਵੱਲੋਂ ਉਨ੍ਹਾਂ ਦੀ ਪਾਰਟੀ ਵਿੱਚ ਫਿੱਕ ਪੈਣ ‘ਤੇ ਸੁਖਪਾਲ ਖਹਿਰਾ ਤੋਂ ਐਲਓਪੀ ਦਾ ਅਹੁਦਾ ਖੁੱਸਣ ਪਿੱਛੇ ਲੋਕ ਇਨਸਾਫ ਪਾਰਟੀ ਦੇ ਮੁਖੀ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ ਦਿੱਤਾ ਸੀ। ਬੈਂਸ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਦੀ ਦੋਸਤੀ ਕਾਰਨ ਖਹਿਰਾ ਤੋਂ ਅਹੁਦਾ ਖੁੱਸਿਆ ਹੈ।

NO COMMENTS