ਮਾਨਸਾ ,(ਸਾਰਾ ਯਹਾ ,ਬਲਜੀਤ ਸ਼ਰਮਾ)3,ਅਕਤੂਬਰ :ਆਵਾਰਾ ਅਤੇ ਬੇਸਹਾਰਾ ਪਸ਼ੂ ਸੰਘਰਸ਼ ਕਮੇਟੀ ਵੱਲੋਂ ਚਲ ਰਿਹਾ ਸੰਘਰਸ਼ 21ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ, ਅੱਜ ਦੇ ਧਰਨੇ ਵਿੱਚ ਕਿਸਾਨ ਯੂਨੀਅਨ ਸਿੱਧਪੁਰ ਵੱਲੋਂ ਜਗਤਾਰ ਸਿੰਘ, ਬਹਾਦਰ ਸਿੰਘ, ਉਗਰ ਸਿੰਘ, ਦਰਸ਼ਨ ਸਿੰਘ, ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਜਗਦੇਵ ਸਿੰਘ ਮੌਜੀਆਂ, ਜੀਤ ਸਿੰਘ ਮੌਜੀਆਂ, ਸੀ.ਪੀ.ਆਈ. ਕਿਸਾਨ ਸਭਾ ਵੱਲੋਂ ਨਿਹਾਲ ਸਿੰਘ ਬੱਪੀਆਣਾ ਸੀ.ਪੀ.ਆਈ ਐਮ.ਐਲ. ਵੱਲੋਂ ਬੋਹੜ ਸਿੰਘ, ਰੁਲਦੂ ਸਿੰਘ, ਗੁਰਦੇਵ ਸਿੰਘ, ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿੱਕਰ ਸਿੰਘ ਮਘਾਣੀਆਂ ਅਤੇ ਬੂਟਾ ਸਿੰਘ ਰੱਲਾ ਬੈਠੇ ਇਸ ਧਰਨੇ ਨੂੰ ਮੈਡੀਕਲ ਪ੍ਰੋਕਨਿਸ਼ਨਰ ਐਸੋਸੀਏਨ ਪੰਜਾਬ ਦੇ ਡਾਕਟਰ ਧੰਨਾ ਮਲ ਗੋਇਲ ਕਾਮਰੇਡ ਰੇਖਾ ਸ਼ਰਮਾਂ ਕਾਮਰੇਡ ਰਾਜ ਕੁਮਾਰ, ਅਤੇ ਮਨਜੀਤ ਸਿੰਘ ਮੀਹਾ ਨੇ ਸੰਬੋਧਨ ਕੀਤਾ।
ਅੱਜ ਸੰਘਰਸ਼ ਕਮੇਟੀ ਵੱਲੋਂ ਸਰਵਪਾਰਟੀ ਮਿਟਿੰਗ ਵੀ ਲਕਸ਼ਮੀ ਨਰਾਇਣ ਮੰਦਰ ਵਿਖੇ ਕੀਤੀ ਗਈ ਜਿਸ ਵਿੱਚ ਵੱਖ ਰਾਜਨੀਤਕ ਪਾਰਟੀਆਂ ਅਤੇ ਜੱਥੇਬੰਦੀਆਂ ਦੇ ਨੇਤਾਵਾਂ ਨੇ ਹਿੱਸਾ ਲਿਆ।
ਹਰਦੇਵ ਅਰਸੀ ਸਾਬਕਾ ਵਿਧਾਇਕ ਨੇ ਸੰਘਰਸ਼ ਕਮੇਟੀ ਨੂੰ ਆਪਣੀ ਪਾਰਟੀ ਵੱਲੋਂ ਪੂਰਨ ਸਹਿਯੋਗ ਦਾ ਵਿਸ਼ਵਾਸ ਦਵਾਇਆ ਤੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਆਪਣੇ ਸੁਝਾਅ ਦਿੱਤੇ।
ਡਾਕਟਰ ਮਨੋਜ ਬਾਲਾ ਜ਼ਿਲ੍ਹਾ ਪ੍ਰਧਾਨ ਕਾਗਰਸ਼ ਕਮੇਟੀ ਮਾਨਸਾ ਨੇ ਕਿਹਾ ਕਿ ਇਹ ਸਮੱਸਿਆ ਇੱਕ ਗੰਭੀਰ ਸਮੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪਿਛਲੇ ਕਾਫੀ ਸਮੇਂ-ਸਮੇਂ ਤੇ ਇਹ ਸਮੱਸਿਆ ਕਾਗਰਸ਼ ਦੀ ਪੰਜਾਬ ਸਰਕਾਰ ਕੋਲ ਉਭਾਉਂਦੀ ਆ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਜਲਦੀ ਹੀ ਪੰਜਾਬ ਸਰਕਾਰ ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ ਨਾਲ ਮਿਟਿੰਗ ਕਰਵਾ ਕੇ ਇਸ ਸੰਘਰਸ਼ ਨੂੰ ਹਲ ਕਰਨ ਦਾ ਭਰਪੂਰ ਯਤਨ ਕਰੇਗੀ।
ਅਕਾਲੀ ਦਲ ਵੱਲੋਂ ਗੁਰਪ੍ਰੀਤ ਬਨਾਵਾਲੀ ਨੇ ਕਿਹਾ ਕਿ ਉਹ ਵੀ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਮਿਲ ਕੇ ਇਸ ਸਮੱਸਿਆ ਦੇ ਹਲ ਲਈ ਯਤਨ ਕਰਨਗੇ।
ਸੁਮੀਰ ਛਾਬੜਾ ਜੋ ਕਿ ਹਿੰਦੂ ਸੰਗਠਨ ਦੀ ਨੁਮਾਇੰਦਗੀ ਕਰਦੇ ਹਨ ਨੇ ਕਿਹਾ ਕਿ ਭਾਵੇ ਉਨ੍ਹਾਂ ਨੂੰ ਗਊ ਵੰਸ ਵਿੱਚੋਂ ਅਮਰੀਕਨ ਢੱਠਿਆ ਨੂੰ ਕੱਢ ਕੇ ਖ੍ਰੀਦ ਵੇਚ ਦੀ ਖੁੱਲ ਦੇਣ ਵਿੱਚ ਕੋਈ ਇਤਰਾਜ ਨਹੀਂ ਪਰ ਉਹ ਬੁਚੜਖਾਨਾ ਅਥੇ ਸਲਾਟਰ ਹਾਊਸ ਖੋਲਣ ਦੇ ਬਿਲਕੁੱਲ ਹੱਕ ਵਿੱਚ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਵੀ ਪ੍ਰਧਾਨ ਬੀ.ਜੇ.ਪੀ. ਪੰਜਾਬ ਅਤੇ ਸੰਸਦ ਸਵੇਤ ਮਲਿਕ ਨੂੰ ਮਿਲ ਕੇ ਕੇਂਦਰੀ ਪਸ਼ੂ ਪਾਲਣ ਮੰਤਰੀ ਗਿਰੀਰਾਜ ਸਿੰਘ ਨਾਲ ਮਿਟਿੰਗ ਕਰਵਾਉਣ ਦੀ ਕੋਸ਼ਿਸ ਕਰਨਗੇ।
ਇਸ ਤੋਂ ਇਲਾਵਾ ਕੁਲਵਿੰਦਰ ਉੱਡਤ ਸੀ.ਪੀ.ਐਮ., ਸੁਖਦਰਸ਼ਨ ਨੱਤ ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ, ਆਤਮਾ ਸਿੰਘ ਪਰਮਾਰ ਬਹੁਜਨ ਸਮਾਜ ਪਾਰਟੀ, ਮਨਜੀਤ ਸਿੰਘ ਮੀਹਾਂ ਲੋਕ ਇਨਸਾਫ ਪਾਰਟੀ, ਮਾਇਕਲ ਗਾਗੋਵਾਲ ਕਾਗਰਸ਼ ਪਾਰਟੀ, ਮਨਦੀਪ ਸਿੰਘ ਗੋਗ ਪ੍ਰਧਾਨ ਨਗਰ ਕੌਂਸਲ, ਹਰਿੰਦਰ ਮਾਨਸ਼ਾਹੀਆਂ ਸੋਸਲਿਸਟ ਪਾਰਟੀ, ਰੋਹਿਤ ਬਾਂਸਲ ਬੀ.ਜੇ.ਪੀ, ਆਦਿ ਨੇ ਸੰਬੋਧਨ ਕੀਤਾ।
ਇਸ ਤੋਂ ਇਲਾਵਾ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆ ਨੇ ਵੀ ਸੰਬੋਧਨ ਕੀਤਾ, ਜਿੰਨ੍ਹਾਂ ਵਿੱਚ ਨਿਹਾਲ ਸਿੰਘ, ਅਮਰੀਕ ਸਿੰਘ ਫੱਫੜੇ, ਹਰਦੇਵ ਸਿੰਘ ਕੋਟ ਧਰਮੂ, ਕੁਲਵੰਤ ਸਿੰਘ ਕਿਸ਼ਨਗੜ੍ਹ ਅਸੋਕ ਬਾਂਸਲ, ਮੇਜ਼ਰ ਸਿੰਘ, ਕਾਮਰੇਡ ਰਾਜ ਕੁਮਾਰ ਸਾਮਿਲ ਹਨ।
ਅੱਜ ਦੇ ਧਰਨੇ ਅਤੇ ਸਰਵਪਾਰਟੀ ਮਿਟਿੰਗ ਵਿੱਚ ਮੁਨੀਸ਼ ਬੱਬੀ ਦਾਨੇਵਾਲੀਆਂ, ਬਿੱਕਰ ਸਿੰਘ ਮਘਾਣੀਆ, ਮਨਜੀਤ ਸਿੰਘ, ਪ੍ਰੇਮ ਅੱਗਰਵਾਲ, ਡਾਕਟਰ ਜਨਕ ਰਾਜ, ਜਤਿੰਦਰ ਆਗਰਾ, ਹਰਿੰਦਰ ਮਾਨਸਾਹੀਆਂ, ਰੁਲਦੂ ਸਿੰਘ, ਗੁਰਲਾਭ ਸਿੰਘ ਮਾਹਲ, ਜਸਵੀਰ ਕੌਰ ਨੱਤ, ਕਰਿਸ਼ਨ ਚੌਹਾਨ, ਬੋਘ ਸਿੰਘ, ਬਲਵਿੰਦਰ ਬਾਂਸਲ, ਬੂਟਾ ਸਿੰਘ ਰੱਲਾ, ਜੀਵਨ ਕੁਮਾਰ, ਜਗਦੀਪ ਸਿੰਘ ਨਕਈ ਵੱਲੋਂ ਉਨ੍ਹਾਂ ਦਾ ਨਿੱਜੀ ਸਹਾਇਕ ਆਦਿ ਹਾਜਰ ਸਨ।
ਸਾਰੇ ਬੁਲਾਰਿਆ ਨੇ ਇੱਕ ਮੱਤ ਹੋ ਕੇ ਇਸ ਸੰਘਰਸ਼ ਦੀ ਹੱਥ ਖੜਕੇ ਹਮਾਇਤ ਕੀਤੀ ਤੇ ਕਿਹਾ ਕਿ ਇਹ ਸੰਘਰਸ਼ ਅੱਜ ਵੱਧ ਰਹੇ ਆਵਾਰਾ ਅਤੇ ਬੇਸਹਾਰਾ ਪਸ਼ੂਆਂ ਨਾਲ ਹੋ ਰਹੇ ਹਾਦਸਿਆ ਕਾਰਨ ਸਮੇਂ ਦੀ ਜਰੂਰਤ ਹੈ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇਸ ਸਮੱਸਿਆ ਦੇ ਹਲ ਲਈ ਮੌਜੂਦਾ ਕਾਨੂੰਨਾ ਵਿੱਚ ਲੋੜੀਂਦੀ ਸੋਧ ਕਰਨੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਕੱਠਾ ਕੀਤਾ ਜਾ ਰਿਹਾ ਗਊ ਸੈਸ ਸਬੰਧਤ ਜ਼ਿਲ੍ਹੇ ਅਤੇ ਨਗਰ ਕੌਂਸਲਾ ਨੂੰ ਰਿਲੀਜ ਕਰਨਾ ਚਾਹੀਦਾ ਹੈ, ਜ਼ਿਲ੍ਹਾ ਪ੍ਰਸਾਸ਼ਨ ਅਤੇ ਨਗਰ ਕੌਂਸਲ ਨੂੰ ਵੀ ਇਸ ਸਮੱਸਿਆ ਨੂੰ ਟੁਕੜਾ ਦੀ ਨੀਤੀ ਛੱਡ ਕੇ ਪਹਿਲ ਦੇ ਅਧਾਰ ਤੇ ਹਲ ਕਰਨਾ ਚਾਹੀਦਾ ਹੈ।