ਅਚਾਨਕ ਦੋ ਕਾਰਾਂ ‘ਤੇ ਚੜ੍ਹ ਗਈ Fortuner, ਸੋਸ਼ਲ ਮੀਡੀਆ ‘ਤੇ Viral Video ‘ਚ ਵਜ੍ਹਾ ਪੁੱਛ ਰਹੇ ਲੋਕ

0
95

ਚੰਡੀਗੜ੍ਹ : ਸੈਕਟਰ-37 ‘ਚ ਪਾਰਕ ਕੀਤੀਆਂ ਗਈਆਂ ਦੋ ਗੱਡੀਆਂ ‘ਤੇ ਅਚਾਨਕ ਇਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਚੜ੍ਹ ਗਈ। ਹਾਦਸੇ ‘ਚ ਫਾਰਚੂਨਰ ਚਾਲਕ ਨੂੰ ਹਲਕੀ ਸੱਟ ਲੱਗੀ ਤੇ ਨੁਕਸਾਨੀਆਂ ਦੋਵਾਂ ਹੋਰਨਾਂ ਗੱਡੀਆਂ ‘ਚ ਕੋਈ ਵੀ ਸਵਾਰ ਨਹੀਂ ਸੀ। ਸੂਚਨਾ ਹਾਸਿਲ ਕਰ ਕੇ ਪੁੱਜੀ ਪੁਲਿਸ ਨੇ ਫਾਰਚੂਨਰ ਸਵਾਰ ਜ਼ਖ਼ਮੀ ਨੂੰ ਜੀਐੱਮਐੱਸਐੱਚ-16 ‘ਚ ਭਰਤੀ ਕਰਵਾਇਆ।ਜਾਣਕਾਰੀ ਅਨੁਸਾਰ ਚੰਡੀਗੜ੍ਹ ਨੰਬਰ ਦੀਆਂ ਦੋ ਕਾਰਾਂ ਸੈਕਟਰ-36 ਮਾਰਕਟੀ ਨੇੜੇ ਪਾਰਕ ਕੀਤੀਆਂ ਗਈਆਂ ਸਨ। ਇਸ ਦੌਰਾਨ ਅਚਾਨਕ ਤੇਜ਼ ਰਫ਼ਤਾਰ ਨਾਲ ਆਈ ਚੰਡੀਗੜ੍ਹ ਨੰਬਰ ਦੀ ਫਾਰਚੂਨਰ ਬੇਕਾਬੂ ਹੋ ਕੇ ਦੋਵਾਂ ਗੱਡੀਆਂ ‘ਤੇ ਚੜ੍ਹਦੀ ਹੋਈ ਅੱਗੇ ਜਾ ਕੇ ਰੁਕ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਫਾਰਚੂਨਰ ਚਾਲਕ ਨੂੰ ਬਾਹਰ ਕੱਢ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ। ਸਬੰਧਿਤ ਥਾਣਾ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਤੇ ਜ਼ਖ਼ਮੀ ਫਾਰਚੂਨਰ ਚਾਲਕ ਦੇ ਬਿਆਨ ਤੋਂ ਬਾਅਦ ਅਧਿਕਾਰਤ ਤੌਰ ‘ਤੇ ਕੁਝ ਕਿਹਾ ਜਾ ਸਕਦਾ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓhttps://youtu.be/lslJQpMsOrU

ਦੋਵਾਂ ਕਾਰਾਂ ‘ਤੇ ਚੜ੍ਹੀ ਫਾਰਚੂਨਰ ਦੀ ਫੋਟੋ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਇਕ-ਦੂਸਰੇ ਨੂੰ ਤਸਵੀਰਾਂ ਤੇ ਵੀਡੀਓ ਸ਼ੇਅਰ ਕਰ ਕੇ ਪੁੱਛ ਰਹੇ ਹਨ ਕਿ ਆਖ਼ਿਰ ਫਾਰਚੂਨਲ ਕਾਰ ਦੋਵਾਂ ਗੱਡੀਆਂ ‘ਤੇ ਕਿਵੇਂ ਚੜ੍ਹੀ।

NO COMMENTS